6.4 C
Jalandhar
Friday, February 7, 2025
spot_img

‘ਪੁਲਸ ਨੇ ਬੇਟੇ ਦੀ ਜ਼ਿੰਦਗੀ ਤਬਾਹ ਕਰ ਦਿੱਤੀ’

ਪੁਣੇ : ਅਦਾਕਾਰ ਸੈਫ਼ ਅਲੀ ਖਾਨ ਉੱਤੇ ਹੋਏ ਹਮਲੇ ਦੇ ਮਾਮਲੇ ’ਚ ਛੱਤੀਸਗੜ੍ਹ ਦੇ ਦੁਰਗ ’ਚ ਸ਼ੱਕੀ ਦੇ ਰੂਪ ’ਚ ਗਿ੍ਰਫਤਾਰ ਕੀਤੇ ਗਏ ਵਿਅਕਤੀ ਦੇ ਪਿਤਾ ਨੇ ਦਾਅਵਾ ਕੀਤਾ ਹੈ ਕਿ ਪੁਲਸ ਨੇ ਉਸ ਦੇ ਪੁੱਤਰ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਅਕਸ਼ ਕਨੌਜੀਆ (31), ਜੋ ਕਿ ਡਰਾਈਵਰ ਹੈ ਅਤੇ ਠਾਣੇ ਜ਼ਿਲ੍ਹੇ ਦੇ ਟਿਟਵਾਲਾ ਦੇ ਇੰਦਰਾਨਗਰ ਚਾਲ ਦਾ ਰਿਹਾਇਸ਼ੀ ਹੈ, ਨੂੰ 18 ਜਨਵਰੀ ਨੂੰ ਦੁਪਹਿਰ ਦੇ ਸਮੇਂ ਦੁਰਗ ਸਟੇਸ਼ਨ ’ਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਵੱਲੋਂ ਗਿ੍ਰਫਤਾਰ ਕੀਤਾ ਗਿਆ ਸੀ। ਇਹ ਗਿ੍ਰਫਤਾਰੀ ਮੁੰਬਈ ਪੁਲਸ ਦੀ ਸੂਚਨਾ ਦੇ ਅਧਾਰ ’ਤੇ ਕੀਤੀ ਗਈ ਸੀ, ਜੋ ਕਿ ਸੈਫ਼ ਅਲੀ ਖਾਨ ਉੱਤੇ 16 ਜਨਵਰੀ ਨੂੰ ਉਸ ਦੇ ਘਰ ’ਚ ਕੀਤੇ ਗਏ ਹਮਲੇ ਨਾਲ ਸੰਬੰਧਤ ਸੀ। ਇਸ ਉਪਰੰਤ 19 ਜਨਵਰੀ ਨੂੰ ਮੰੁਬਈ ਪੁਲਸ ਨੇ ਬੰਗਲਾਦੇਸ਼ੀ ਨਾਗਰਿਕ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਉਰਫ ਵਿਜਯ ਦਾਸ ਨੂੰ ਗਿ੍ਰਫਤਾਰ ਕੀਤਾ, ਜਿਸ ਤੋਂ ਬਾਅਦ ਅਕਸ਼ ਨੂੰ ਦੁਰਗ ਪੁਲਸ ਵੱਲੋਂ ਰਿਹਾਅ ਕਰ ਦਿੱਤਾ ਗਿਆ। ਅਕਸ਼ ਦੇ ਪਿਤਾ ਕੈਲਾਸ਼ ਕਨੌਜੀਆ ਨੇ ਦੋਸ਼ ਲਾਇਆ ਕਿ ਪੁਲਸ ਨੇ ਉਸ ਦੇ ਪੁੱਤਰ ਨੂੰ ਉਸ ਦੀ ਪਛਾਣ ਦੀ ਜਾਂਚ ਕੀਤੇ ਬਿਨਾਂ ਗਿ੍ਰਫਤਾਰ ਕਰ ਲਿਆ। ਇਹ ਗਲਤੀ ਉਸ ਦੀ ਜ਼ਿੰਦਗੀ ਨੂੰ ਵੱਡਾ ਨੁਕਸਾਨ ਪਹੁੰਚਾ ਚੁੱਕੀ ਹੈ। ਹੁਣ ਮਨੋਵਿਗਿਆਨਿਕ ਦਬਾਅ ਕਾਰਨ ਅਕਸ਼ ਕੰਮ ’ਤੇ ਧਿਆਨ ਨਹੀਂ ਦੇ ਸਕਦਾ ਜਾਂ ਪਰਵਾਰ ਨਾਲ ਗੱਲਬਾਤ ਨਹੀਂ ਕਰ ਪਾ ਰਿਹਾ। ਉਸ ਦੀ ਨੌਕਰੀ ਵੀ ਚਲੀ ਗਈ ਅਤੇ ਉਸ ਦਾ ਵਿਆਹ ਰੱਦ ਹੋ ਗਿਆ ਹੈ। ਕੌਣ ਜਵਾਬਦੇਹ ਹੈ? ਪੁਲਸ ਦੇ ਵਿਵਹਾਰ ਨੇ ਅਕਸ਼ ਦਾ ਭਵਿੱਖ ਖਤਮ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਕਸ਼ ਨੇ ਕਿਹਾ ਸੀ ਕਿ ਪੁਲਸ ਦੀ ਕਾਰਵਾਈ ਦੇ ਬਾਅਦ ਉਸ ਦੀ ਜ਼ਿੰਦਗੀ ਬਿਲਕੁਲ ਪਲਟ ਗਈ ਹੈ, ਜੇ ਸ਼ਰੀਫੁਲ ਨੂੰ ਉਸ ਦੇ ਗਿ੍ਰਫਤਾਰ ਹੋਣ ਤੋਂ ਕੁਝ ਘੰਟੇ ਬਾਅਦ ਨਾ ਫੜਿਆ ਹੁੰਦਾ ਤਾਂ ਕੌਣ ਜਾਣਦਾ ਸੀ ਕਿ ਉਸ ਨੂੰ ਇਸ ਮਾਮਲੇ ਦਾ ਅਸਲ ਦੋਸ਼ੀ ਦਿਖਾ ਦਿੱਤਾ ਜਾਂਦਾ।

Related Articles

Latest Articles