ਆਤਿਸ਼ੀ ਖਿਲਾਫ ਜਾਰੀ ਸੰਮਨ ਰੱਦ

0
32

ਨਵੀਂ ਦਿੱਲੀ : ਦਿੱਲੀ ਦੀ ਅਦਾਲਤ ਨੇ ਭਾਰਤੀ ਜਨਤਾ ਪਾਰਟੀ ਦੇ ਇਕ ਆਗੂ ਵੱਲੋਂ ਦਾਇਰ ਮਾਣਹਾਨੀ ਮਾਮਲੇ ’ਚ ਮੁੱਖ ਮੰਤਰੀ ਆਤਿਸ਼ੀ ਨੂੰ ਜਾਰੀ ਸੰਮਨ ਮੰਗਲਵਾਰ ਰੱਦ ਕਰ ਦਿੱਤਾ।
ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਮੈਜਿਸਟਰੇਟ ਅਦਾਲਤ ਦੇ ਹੁਕਮਾਂ ਖਿਲਾਫ ਆਮ ਆਦਮੀ ਪਾਰਟੀ ਦੀ ਆਗੂ ਵੱਲੋਂ ਦਾਇਰ ਅਪੀਲ ’ਤੇ ਇਹ ਆਦੇਸ਼ ਜਾਰੀ ਕੀਤਾ। ਮੈਜਿਸਟਰੇਟ ਅਦਾਲਤ ਨੇ ਪ੍ਰਵੀਨ ਸ਼ੰਕਰ ਕਪੂਰ ਦੀ ਸ਼ਿਕਾਇਤ ’ਤੇ ਆਤਿਸ਼ੀ ਨੂੰ ਸੰਮਨ ਜਾਰੀ ਕੀਤਾ ਸੀ। ਜੱਜ ਨੇ ਆਤਿਸ਼ੀ ਦੇ ਵਕੀਲ ਦੀ ਇਸ ਦਲੀਲ ’ਤੇ ਗੌਰ ਕੀਤਾ ਕਿ ਆਤਿਸ਼ੀ ਦੀ ਟਿੱਪਣੀ ਕਪੂਰ ਦੀ ਮਾਣਹਾਨੀ ਨਹੀਂ ਕਰਦੀ ਹੈ, ਕਿਉਂਕਿ ਕਥਿਤ ਮਾਣਹਾਨੀਕਾਰਕ ਬਿਆਨ ਭਾਜਪਾ ਖਿਲਾਫ ਸੀ, ਨਾ ਕਿ ਕਿਸੇ ਵਿਅਕਤੀ ਖਿਲਾਫ।