ਜਹਾਜ਼ ਹੈਲੀਕਾਪਟਰ ਨਾਲ ਟਕਰਾਇਆ

0
113

ਆਰਲਿੰਗਟਨ (ਅਮਰੀਕਾ)
ਵਾਸ਼ਿੰਗਟਨ ਨੇੜੇ ਰੋਨਾਲਡ ਰੀਗਨ ਨੈਸ਼ਨਲ ਏਅਰਪੋਰਟ ’ਤੇ ਉਤਰਦੇ ਸਮੇਂ ਬੁੱਧਵਾਰ ਰਾਤ 9 ਵਜੇ 60 ਯਾਤਰੀਆਂ ਅਤੇ ਚਾਲਕ ਦਲ ਦੇ ਚਾਰ ਮੈਂਬਰਾਂ ਨੂੰ ਲੈ ਕੇ ਆ ਰਿਹਾ ਜੈੱਟ ਫੌਜ ਦੇ ਹੈਲੀਕਾਪਟਰ ਨਾਲ ਟਕਰਾ ਗਿਆ। ਜੈੱਟ ਜੋ ਕਿ ਵਿਚੀਟਾ ਕੰਸਾਸ ਤੋਂ ਆਉਣ ਵਾਲਾ ਜੈੱਟ ਸਿਖਲਾਈ ਉਡਾਣ ਭਰਦੇ ਫੌਜੀ ਹੈਲੀਕਾਪਟਰ ਨਾਲ ਟਕਰਾਇਆ। ਅਮੈਰੀਕਨ ਏਅਰਲਾਈਨਜ਼ ਦਾ ਜਹਾਜ਼ ਲੱਗਭੱਗ 400 ਫੁੱਟ ਦੀ ਉਚਾਈ ’ਤੇ ਲੱਗਭੱਗ 140 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਆ ਰਿਹਾ ਸੀ ਜਦੋਂ ਇਹ ਪੋਟੋਮੈਕ ਨਦੀ ਉਪਰ ਟਕਰਾਇਆ। ਮੀਡੀਆ ਰਿਪੋਰਟਾਂ ਅਨੁਸਾਰ ਹਾਦਸੇ ’ਚ 18 ਲੋਕਾਂ ਦੀ ਮੌਤ ਹੋਈ ਹੈ।