6.4 C
Jalandhar
Friday, February 7, 2025
spot_img

ਅੰਤਰ-ਜ਼ਿਲ੍ਹਾ ਵਾਹਨ ਚੋਰ ਗਰੋਹ ਦਾ ਪਰਦਾ ਫਾਸ਼

ਜਲੰਧਰ (ਸੁਿਰੰਦਰ ਕੁਮਾਰ/ਇਕਬਾਲ ਉੱਭੀ)
ਜਲੰਧਰ ਦਿਹਾਤੀ ਪੁਲਸ ਦੇ ਸਿਟੀ ਨਕੋਦਰ ਪੁਲਸ ਸਟੇਸ਼ਨ ਨੇ ਚਾਰ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ ਲਗਭਗ 4 ਲੱਖ ਰੁਪਏ ਦੀ ਕੀਮਤ ਵਾਲੇ ਚਾਰ ਚੋਰੀ ਹੋਏ ਦੋ-ਪਹੀਆ ਵਾਹਨਾਂ ਸਮੇਤ ਇੱਕ ਅੰਤਰ-ਜ਼ਿਲ੍ਹਾ ਵਾਹਨ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਰੋਹ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਦੋ-ਪਹੀਆ ਵਾਹਨਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ।ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਸ਼ਰਕਪੁਰ ਕਲੋਨੀ ਨਕੋਦਰ, ਜਸਵਿੰਦਰ ਸਿੰਘ, ਅਭਿਸ਼ੇਕ ਕੁਮਾਰ ਪਿੰਡ ਤਲਵਣ ਅਤੇ ਰਮਨ ਵਾਸੀ ਮੁਹੱਲਾ ਗੁੱਗਾ ਸਾਈਂ ਨਕੋਦਰ ਵਜੋਂ ਹੋਈ ਹੈ।ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਗਰੋਹ ਨੇ ਪੰਜਾਬ ਭਰ ਵਿੱਚ ਵਾਹਨ ਚੋਰੀ ਕਰਨ ਲਈ ਇੱਕ ਸੂਝਵਾਨ ਨੈੱਟਵਰਕ ਬਣਾਇਆ ਸੀ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੀ ਨਿਗਰਾਨੀ ਜਸਰੂਪ ਕੌਰ ਬਾਠ ਪੁਲਸ ਸੁਪਰਡੈਂਟ (ਜਾਂਚ) ਅਤੇ ਸੁਖਪਾਲ ਸਿੰਘ, ਡੀ ਐਸ ਪੀ ਨਕੋਦਰ ਦੁਆਰਾ ਕੀਤੀ ਗਈ ਸੀ।ਇੰਸਪੈਕਟਰ ਅਮਨ ਸੈਣੀ, ਐਸ ਐਚ ਓ ਸਿਟੀ ਨਕੋਦਰ ਅਤੇ ਏ ਐਸ ਆਈ ਰਜਿੰਦਰ ਕੁਮਾਰ ਦੀ ਅਗਵਾਈ ਵਾਲੀ ਵਿਸ਼ੇਸ਼ ਟੀਮ ਨੇ ਇਹ ਗਿ੍ਰਫ਼ਤਾਰੀਆਂ ਕੀਤੀਆਂ।ਬਰਾਮਦ ਕੀਤੇ ਗਏ ਵਾਹਨਾਂ ਵਿੱਚ ਸਪਲੈਂਡਰ ਪਲੱਸ ਮੋਟਰਸਾਈਕਲ, ਪੈਸ਼ਨ ਪਲੱਸ ਮੋਟਰਸਾਈਕਲ, 34 ਡੀਲਕਸ ਮੋਟਰਸਾਈਕਲ ਅਤੇ ਐਕਟਿਵਾ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਬਾਅਦ ਵਾਲੇ ਦੋ ਨੂੰ ਪਤਾ ਲੱਗਣ ਤੋਂ ਬਚਣ ਲਈ ਉਨ੍ਹਾਂ ਦੀਆਂ ਰਜਿਸਟ੍ਰੇਸ਼ਨ ਪਲੇਟਾਂ ਹਟਾ ਦਿੱਤੀਆਂ ਗਈਆਂ ਸਨ।ਜਾਂਚ ਤੋਂ ਪਤਾ ਲੱਗਿਆ ਹੈ ਕਿ ਚਾਰੇ ਦੋਸ਼ੀ ਆਦਤਨ ਅਪਰਾਧੀ ਹਨ ਜਿਨ੍ਹਾਂ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ ਕਈ ਮਾਮਲੇ ਦਰਜ ਹਨ।

Related Articles

Latest Articles