ਬੀਜਿੰਗ : ਚੀਨ ਨੇ ਕਿਹਾ ਹੈ ਕਿ ਅਮਰੀਕਾ ਦਾ ਇਕਪਾਸੜ ਟੈਰਿਫ ਵਾਧਾ ਵਿਸ਼ਵ ਵਪਾਰ ਸੰਗਠਨ (ਡਬਲਿਊ ਟੀ ਓ) ਦੇ ਨਿਯਮਾਂ ਦੀ ਗੰਭੀਰ ਉਲੰਘਣਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਕਦਮ ਅਮਰੀਕਾ ਦੀਆਂ ਘਰੇਲੂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਦਾ ਅਤੇ ਇਸ ਨਾਲ ਕਿਸੇ ਵੀ ਧਿਰ ਨੂੰ ਲਾਭ ਨਹੀਂ ਹੋਵੇਗਾ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਮਰੀਕਾ ਨੇ ਫੈਂਟੇਨਾਈਲ ਮੁੱਦੇ ਦੇ ਬਹਾਨੇ ਚੀਨੀ ਦਰਾਮਦਾਂ ’ਤੇ 10 ਫੀਸਦ ਵਾਧੂ ਟੈਰਿਫ ਲਗਾਇਆ ਹੈ। ਚੀਨ ਇਸ ਕਦਮ ਦੀ ਸਖ਼ਤ ਨਿੰਦਾ ਅਤੇ ਵਿਰੋਧ ਕਰਦਾ ਹੈ ਅਤੇ ਆਪਣੇ ਜਾਇਜ਼ ਅਧਿਕਾਰਾਂ ਦੀ ਰਾਖੀ ਲਈ ਜ਼ਰੂਰੀ ਜਵਾਬੀ ਉਪਾਅ ਕਰੇਗਾ।