ਆਲ ਇੰਡੀਆ ਕਿਸਾਨ ਸਭਾ ਦੀ ਦੋ-ਰੋਜ਼ਾ ਹਰਿਆਣਾ ਕਾਨਫਰੰਸ ’ਚ ਗੰਭੀਰ ਵਿਚਾਰਾਂ

0
39

ਸਿਰਸਾ (ਸੁਰਿੰਦਰ ਪਾਲ ਸਿੰਘ)
ਆਲ ਇੰਡੀਆ ਕਿਸਾਨ ਸਭਾ (ਏ ਆਈ ਕੇ ਐੱਸ) ਹਰਿਆਣਾ ਦਾ 15ਵਾਂ ਪ੍ਰਤੀਨਿਧੀ ਸੰਮੇਲਨ ਝੁੰਥਰਾ ਧਰਮਸ਼ਾਲਾ ਸਿਰਸਾ ਵਿਖੇ ਸਫਲਤਾਪੂਰਵਕ ਸਮਾਪਤ ਹੋਇਆ।ਇਸ ਦੋ-ਰੋਜ਼ਾ ਕਾਨਫਰੰਸ ਦੇ ਵਿਸ਼ੇਸ਼ ਮਹਿਮਾਨ ਮਾਸਟਰ ਬਲਬੀਰ ਸਿੰਘ, ਕਿਸਾਨ ਸਭਾ ਦੇ ਸੂਬਾ ਪ੍ਰਧਾਨ ਮਨਦੀਪ ਸਿੰਘ, ਕਿਸਾਨ ਸੰਘਰਸ਼ ਸਮਿਤੀ ਹਰਿਆਣਾ ਦੇ ਪ੍ਰਹਿਲਾਦ ਸਿੰਘ ਭਾਰੂਖੇੜਾ, ਰਾਸ਼ਟਰੀ ਕਿਸਾਨ ਮੰਚ ਦੇ ਪ੍ਰਧਾਨ ਨਿਰਭੈ ਸਿੰਘ ਰਤੀਆ ਸਨ। ਕਾਨਫਰੰਸ ਦੇ ਪਹਿਲੇ ਪੜਾਅ ਵਿੱਚ ਸਾਬਕਾ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਜੋਸ਼ ਨੇ ਆਲ ਇੰਡੀਆ ਕਿਸਾਨ ਸਭਾ ਦਾ ਝੰਡਾ ਲਹਿਰਾਇਆ ਅਤੇ ਦੂਜੇ ਪੜਾਅ ਵਿੱਚ ਕਿਸਾਨ ਅੰਦੋਲਨ ਦੇ ਸ਼ਹੀਦਾਂ ਕਾਮਰੇਡ ਅਤੁਲ ਕੁਮਾਰ ਅਨਜਾਨ, ਸਤਪਾਲ ਸਿੰਘ ਬੈਣੀਵਾਲ ਅਤੇ ਮਹਾਂਕੁੰਭ ਮੇਲੇ ਦੇ ਮਿ੍ਰਤਕਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ।ਕਾਮਰੇਡ ਰਾਜਨ ਕਸ਼ੀਰਸਾਗਰ ਨੇ ਕਿਹਾ ਕਿ ਨਵਾਂ ਖੇਤੀ ਬਾਜ਼ਾਰ ਵਪਾਰ ਪ੍ਰੋਗਰਾਮ ਢਾਂਚਾ ਕਿਸਾਨਾਂ ਦੇ ਹਿੱਤਾ ਦੀ ਥਾਂ ਕਾਰਪੋਰੇਟਾਂ ਦੇ ਹੱਕ ਵਿੱਚ ਤਿਆਰ ਕੀਤਾ ਗਿਆ ਹੈ।ਤੀਜੇ ਪੜਾਅ ਵਿੱਚ ਡਾ. ਸੁਖਦੇਵ ਸਿੰਘ ਜੰਮੂ ਨੇ ਸੰਗਠਨਾਤਮਕ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਹਾਲਾਤ ’ਤੇ ਚਰਚਾ ਕੀਤੀ। ਸਾਥੀ ਭਜਨ ਲਾਲ ਬਾਜੇਕਾ, ਜਗਰੂਪ ਸਿੰਘ ਚੌਬਜਾ, ਤਿਲਕ ਰਾਜ ਵਿਨਾਇਕ ਅਤੇ ਰੋਸ਼ਨ ਸੁਚਾਨ ਦੇ ਸੁਝਾਵਾਂ ’ਤੇ ਸਹਿਮਤੀ ਦਰਜ ਕੀਤੀ ਗਈ। ਕਾ. ਸਵਰਨ ਸਿੰਘ ਵਿਰਕ ਅਤੇ ਇਕਬਾਲ ਸਿੰਘ ਨੇਜਾਡੇਲਾ ਨੇ ਘੱਗਰ ਨਦੀ ਦੇ ਪਾਣੀ ਦੀ ਸਮੱਸਿਆ ’ਤੇ ਗੰਭੀਰ ਚਰਚਾ ਕੀਤੀ। ਗਤੀਵਿਧੀ ਰਿਪੋਰਟ ਵਿਚ ਕਿਸਾਨਾਂ ਨੂੰ ਲਾਮਬੰਦ ਕਰਕੇ ਬਲਾਕਾਂ ਦੇ ਆਧਾਰ ’ਤੇ ਪ੍ਰੋਗਰਾਮ ਬਣਾਇਆ ਗਿਆ ।ਚੌਥੇ ਪੜਾਅ ਵਿੱਚ ਰਾਸ਼ਟਰੀ ਜਨਰਲ ਸਕੱਤਰ ਕਾਮਰੇਡ ਵੈਂਕਈਆ ਰਵੁਲਾ ਨੇ ਸਦਨ ਨੂੰ ਅੰਗਰੇਜ਼ੀ ਵਿਚ ਸੰਬੋਧਨ ਕੀਤਾ। ਆਖਰੀ ਪੰਜਵੇਂ ਪੜਾਅ ਵਿੱਚ ਪੁਰਾਣੀ ਸੂਬਾ ਕਮੇਟੀ ਭੰਗ ਕਰਕੇ 27 ਮੈਂਬਰੀ ਨਵੀਂ ਸੂਬਾ ਕਮੇਟੀ ਵਿੱਚ ਗੁਰਭਜਨ ਸਿੰਘ ਸੰਧੂ, ਧਰਮਪਾਲ ਚੌਹਾਨ, ਚਾਂਦ ਸੈਣੀ, ਓਮ ਪ੍ਰਕਾਸ਼, ਸਤੇਂਦਰ ਗਿਰੀ, ਜੈਨਾਰਾਇਣ ਸੈਣੀ, ਰੋਸ਼ਨ ਸੁਚਾਨ, ਹਨੂੰਮਾਨ ਸਿੰਘ, ਵਿਕਾਸ ਕਾਕਾ, ਨਰੇਸ਼ ਕੁਮਾਰ, ਰਾਮ ਚੰਦਰ, ਬਲਰਾਜ ਬਾਣੀ, ਡਾ. ਸੁਖਦੇਵ ਸਿੰਘ ਜੰਮੂ, ਇਕਬਾਲ ਸਿੰਘ, ਅਮਰਜੀਤ ਸਿੰਘ ਆਦਿ ਨੂੰ ਜ਼ੰੁਮੇਵਾਰੀਆਂ ਦਿੱਤੀਆਂ ਗਈਆਂ ਅਤੇ ਸਭ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਇਸ ਕਾਨਫਰੰਸ ਵਿਚ ਬਲਦੇਵ ਸਿੰਘ ਨਿਹਾਲਗੜ੍ਹ, ਬਾਬਾ ਗੁਰਦੀਪ ਸਿੰਘ ਝਿੜੀ, ਤੇਜਿੰਦਰ ਸਿੰਘ ਥਿੰਦ, ਬਲਰਾਜ ਵਣੀ, ਸਕੱਤਰ ਪਿ੍ਰਤਪਾਲ ਸਿੰਘ ਸਿੱਧੂ, ਹਰਦੇਵ ਸਿੰਘ ਜੋਸ਼, ਡਾ. ਸੁਖਦੇਵ ਸਿੰਘ ਜੰਮੂ, ਤਿਲਕ ਰਾਜ ਵਿਨਾਇਕ, ਇਕਬਾਲ ਸਿੰਘ, ਹਰਮੀਤ ਸਿੰਘ ਨੇਜਾਡੇਲਾ, ਭਜਨ ਲਾਲ, ਹੈਪੀ ਬਖਸ਼ੀ, ਸੁਰਜੀਤ ਰੈਣੂ ਸਮੇਤ ਸੈਂਕੜੇ ਖੱਬੇ ਪੱਖੀ ਸ਼ਖਸੀਅਤਾਂ ਨੇ ਹਾਜ਼ਰੀਆਂ ਭਰੀਆਂ।