6.4 C
Jalandhar
Friday, February 7, 2025
spot_img

ਅੱਖਾਂ ਦਿਖਾਉਣ ’ਤੇ ਟਰੰਪ ਬੈਕ ਮਾਰਨ ਲੱਗਾ

ਵੈਨਕੂਵਰ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ, ਮੈਕਸੀਕੋ ਤੇ ਚੀਨ ਤੋਂ ਦਰਾਮਦ ਵਸਤਾਂ ’ਤੇ ਟੈਕਸ ਲਾਉਣ ਤੋਂ ਇਕ ਦਿਨ ਮਗਰੋਂ ਵਪਾਰਕ ਜੰਗ ਛਿੜਨ ਦੇ ਖ਼ਦਸ਼ਿਆਂ ਦਰਮਿਆਨ ਮਸਲੇ ਨੂੰ ਠੰਢਾ ਕਰਨ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੀਨਬੌਮ ਨਾਲ ਗੱਲਬਾਤ ਦੀ ਇੱਛਾ ਪ੍ਰਗਟਾਈ ਹੈ। ਕੈਨੇਡਾ ਤੇ ਮੈਕਸੀਕੋ ਨੇ ਵੀ ਜਵਾਬੀ ਟੈਕਸ ਲਾਉਣ ਦਾ ਐਲਾਨ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਉਹ ਟੈਕਸ ਦੀ ਥਾਂ ਦੋਵਾਂ ਮੁਲਕਾਂ ਤੋਂ ਅਮਰੀਕਾ ਨਾਲ ਲੱਗਦੀ ਸਰਹੱਦ ਦੀ ਸੁਰੱਖਿਆ ਦਾ ਵਾਅਦਾ ਲੈ ਕੇ ਟੈਰਿਫ ਜੰਗ ਕਰਕੇ ਤਿੰਨਾਂ ਦੇਸ਼ਾਂ ਸਮੇਤ ਆਲਮੀ ਪੱਧਰ ’ਤੇ ਵਧੀ ਵਪਾਰਕ ਬੇਚੈਨੀ ਨੂੰ ਘਟਾਉਣ ਦਾ ਯਤਨ ਕਰਨਗੇ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਨਿਰਾਸ਼ਾ ਦੇ ਆਲਮ ਵਿੱਚ ਬੈਠੇ ਉਦਯੋਗਪਤੀਆਂ ਨੂੰ ਦਿਲਾਸਾ ਦੇਣ ਲਈ ਸੋਸ਼ਲ ਮੀਡੀਆ ’ਤੇ ਕੁਝ ਸੁਨੇਹੇ ਭੇਜੇ ਹਨ। ਉਨ੍ਹਾ ਇਕ ਸੁਨੇਹੇ ਵਿਚ ਲਿਖਿਆ ਕਿ ਟੈਰਿਫ ਦੀ ਸ਼ੁਰੂਆਤ ਦਰਦਨਾਕ ਹੋ ਸਕਦੀ ਹੈ, ਪਰ ਇਸ ਦਰਦ ਨੂੰ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ ਦੇ ਯਤਨ ਵਜੋਂ ਵੇਖਿਆ ਤੇ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਉਦਯੋਗਪਤੀਆਂ ਉੱਤੇ ਰਾਸ਼ਟਰਪਤੀ ਦੇ ਇਸ ਦਿਲਾਸੇ ਦਾ ਕੋਈ ਅਸਰ ਨਹੀਂ ਹੋ ਰਿਹਾ ਤੇ ਉਹ ਇਸ ਨੂੰ ਰਾਸ਼ਟਰਪਤੀ ਦੇ ਅੜੀਅਲ ਸੁਭਾਅ ਵਜੋਂ ਵੇਖ ਰਹੇ ਹਨ।

Related Articles

Latest Articles