ਪੰਜਾਬ ਕੈਬਨਿਟ ਦੀ ਮੀਟਿੰਗ 13 ਤੱਕ ਟਲੀ

0
121

ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਸੋਮਵਾਰ ਹੋਣ ਵਾਲੀ ਮੀਟਿੰਗ ਅਚਨਚੇਤ 13 ਫਰਵਰੀ ਤਕ ਲਈ ਮੁਲਤਵੀ ਕਰ ਦਿੱਤੀ ਗਈ।
ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਗਏ ਹੋਏ ਹਨ ਅਤੇ ਕੁਝ ਅਹਿਮ ਰੁਝੇਵਿਆਂ ਕਰ ਕੇ ਇਹ ਮੀਟਿੰਗ ਟਾਲੀ ਗਈ ਹੈ। ਕੈਬਨਿਟ ਮੀਟਿੰਗ ਦੀ ਤਰੀਕ ਦਿੱਲੀ ਚੋਣਾਂ ਤੋਂ ਪਹਿਲਾਂ ਹੀ ਤੈਅ ਹੋ ਗਈ ਸੀ। ਕਈ ਮਹੀਨਿਆਂ ਦੇ ਵਕਫੇ ਮਗਰੋਂ ਇਹ ਮੀਟਿੰਗ ਸੋਮਵਾਰ ਨੂੰ ਹੋਣੀ ਸੀ। ਮੀਟਿੰਗ ਲਈ ਪੂਰੀ ਤਿਆਰੀ ਸੀ ਅਤੇ ਦਰਜਨਾਂ ਵਿਭਾਗਾਂ ਦੇ ਏਜੰਡੇ ਵੀ ਲੱਗੇ ਹੋਏ ਸਨ।