ਸੰਤ ਨਿਰੰਜਣ ਦਾਸ ਦੀ ਅਗਵਾਈ ’ਚ 1500 ਸ਼ਰਧਾਲੂ ਕਾਸ਼ੀ ਲਈ ਰਵਾਨਾ

0
141

ਜਲੰਧਰ (ਸੁਰਿੰਦਰ ਕੁਮਾਰ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਡੇਰਾ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਦੀ ਅਗਵਾਈ ਵਿੱਚ ਲਗਪਗ 1500 ਸ਼ਰਧਾਲੂ ਐਤਵਾਰ ਬਾਅਦ ਦੁਪਹਿਰ ਬੇਗ਼ਮਪੁਰਾ ਐਕਸਪ੍ਰੈਸ ਰਾਹੀਂ ਇੱਥੋਂ ਕਾਸ਼ੀ ਲਈ ਰਵਾਨਾ ਹੋਏ। ਇਨ੍ਹਾਂ ਵਿੱਚ 800 ਐੱਨ ਆਰ ਆਈਜ਼ ਵੀ ਸਨ। 24 ਬੋਗੀਆਂ ਵਾਲੀ ਗੱਡੀ 10 ਫਰਵਰੀ ਨੂੰ ਬਨਾਰਸ ਪਹੁੰਚੇਗੀ ਅਤੇ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ 13 ਫਰਵਰੀ ਨੂੰ ਰਵਾਨਾ ਹੋ ਕੇ 14 ਫਰਵਰੀ ਨੂੰ ਜਲੰਧਰ ਰੇਲਵੇ ਸਟੇਸ਼ਨ ਪਹੁੰਚੇਗੀ।