ਰਾਸ਼ਿਦ ਨੂੰ ਦੋ ਦਿਨ ਸੈਸ਼ਨ ’ਚ ਹਿੱਸਾ ਲੈਣ ਦੀ ਖੁੱਲ੍ਹ

0
121

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਜੇਲ੍ਹ ਵਿੱਚ ਬੰਦ ਜੰਮੂ-ਕਸ਼ਮੀਰ ਦੇ ਸੰਸਦ ਮੈਂਬਰ ਅਬਦੁਲ ਰਾਸ਼ਿਦ ਸ਼ੇਖ ਉਰਫ਼ ਰਾਸ਼ਿਦ ਇੰਜੀਨੀਅਰ ਨੂੰ ਸੰਸਦ ਦੇ ਚੱਲ ਰਹੇ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਦੋ ਦਿਨਾਂ ਦੀ ‘ਹਿਰਾਸਤੀ ਪੈਰੋਲ’ ਦੀ ਇਜਾਜ਼ਤ ਦੇ ਦਿੱਤੀ ਹੈ। ਹਾਈ ਕੋਰਟ ਦੇ ਜਸਟਿਸ ਵਿਕਾਸ ਮਹਾਜਨ ਨੇ ਕਿਹਾ ਕਿ ਰਾਸ਼ਿਦ 11 ਅਤੇ 13 ਫਰਵਰੀ ਨੂੰ ਸੈਸ਼ਨ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਦੌਰਾਨ ਉਹ ਸੈੱਲ ਫੋਨ ਦੀ ਵਰਤੋਂ ਨਹੀਂ ਕਰ ਸਕਦੇ ਤੇ ਨਾ ਹੀ ਮੀਡੀਆ ਨਾਲ ਗੱਲ ਕਰ ਸਕਦੇ ਹਨ। ਜੰਮੂ-ਕਸ਼ਮੀਰ ਦੇ ਬਾਰਾਮੂਲਾ ਹਲਕੇ ਤੋਂ ਲੋਕ ਸਭਾ ਮੈਂਬਰ ਰਾਸ਼ਿਦ ਜੰਮੂ-ਕਸ਼ਮੀਰ ਵਿੱਚ ਵੱਖਵਾਦੀਆਂ ਅਤੇ ਅੱਤਵਾਦੀ ਸਮੂਹਾਂ ਨੂੰ ਫੰਡ ਦੇਣ ਦੇ ਦੋਸ਼ਾਂ ਨਾਲ ਸੰਬੰਧਤ ਅੱਤਵਾਦੀ ਫੰਡਿੰਗ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ ਤੇ ਜੇਲ੍ਹ ਵਿਚ ਬੰਦ ਹਨ।
ਸ਼ੇਅਰ ਬਾਜ਼ਾਰ ਡਿੱਗਿਆ
ਮੁੰਬਈ : ਤਾਜ਼ਾ ਅਮਰੀਕੀ ਟੈਰਿਫ ਧਮਕੀਆਂ ਨੇ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਡਗਮਗਾ ਦਿੱਤਾ ਹੈ। ਇਸ ਕਾਰਨ ਬਲੂਚਿੱਪ ਬੈਂਕਿੰਗ, ਮੈਟਲ ਅਤੇ ਤੇਲ ਦੇ ਸ਼ੇਅਰਾਂ ਵਿੱਚ ਸੋਮਵਾਰ ਵਿਕਰੀ ਦੇਖਣ ਨੂੰ ਮਿਲੀ। ਸੈਂਸੈਕਸ 548.39 ਅੰਕ ਜਾਂ 0.70 ਫੀਸਦੀ ਡਿੱਗ ਕੇ ਹਫਤੇ ਦੇ ਹੇਠਲੇ ਪੱਧਰ 77,311.80 ’ਤੇ ਬੰਦ ਹੋਇਆ। ਨਿਫ਼ਟੀ 178.35 ਅੰਕ ਜਾਂ 0.76 ਫੀਸਦੀ ਦੀ ਗਿਰਾਵਟ ਨਾਲ 23,381.60 ’ਤੇ ਆ ਗਿਆ।
ਰਾਸ਼ਟਰਪਤੀ ਨੇ ਡੁਬਕੀ ਲਾਈ
ਪ੍ਰਯਾਗਰਾਜ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੋਮਵਾਰ ਮਹਾਂਕੁੰਭ ਮੇਲੇ ਦੌਰਾਨ ਤਿ੍ਰਵੈਣੀ ਦੇ ਸੰਗਮ ਉੱਤੇ ਆਸਥਾ ਦੀ ਡੁਬਕੀ ਲਾਈ। ਉਨ੍ਹਾ ਸੰਗਮ ’ਤੇ ਪਰਵਾਸੀ ਪੰਛੀਆਂ ਨੂੰ ਚੋਗਾ ਵੀ ਪਾਇਆ। ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ ਵੀ ਮਹਾਂਕੁੰਭ ਦੌਰਾਨ ਇਸ਼ਨਾਨ ਕੀਤਾ ਸੀ।
ਬੀਰੇਨ ਸਿੰਘ ਨੇ ਬਹੁਤ ਪਛੜ ਕੇ ਅਸਤੀਫਾ ਦਿੱਤਾ : ਪਿ੍ਰਅੰਕਾ
ਨਵੀਂ ਦਿੱਲੀ : ਪਿ੍ਰਅੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਕਿਹਾ ਕਿ ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੂੰ ਅਹੁਦੇ ਤੋਂ ਅਸਤੀਫਾ ਬਹੁਤ ਦੇਰ ਪਹਿਲਾਂ ਦੇ ਦੇਣਾ ਚਾਹੀਦਾ ਸੀ। ਉਨ੍ਹਾ ਇਹ ਕਦਮ ਬੜਾ ਪਛੜ ਕੇ ਚੁੱਕਿਆ ਹੈ, ਜਦਕਿ ਸੂਬੇ ਵਿੱਚ ਹਿੰਸਾ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਜਾਰੀ ਹੈ। ਕਾਂਗਰਸੀ ਸਾਂਸਦ ਮਨੀਕਮ ਟੈਗੋਰ ਨੇ ਕਿਹਾ ਕਿ ਭਾਜਪਾ ਨੇ ਵਿਰੋਧੀ ਪਾਰਟੀਆਂ ਦੇ ਬੇਭਰੋਸਗੀ ਮਤਾ ਲਿਆਉਣ ਤੋਂ ਠੀਕ ਪਹਿਲਾਂ ਕਾਹਲੀ ਵਿੱਚ ਬੀਰੇਨ ਸਿੰਘ ਨੂੰ ਚਲਦਾ ਕਰਨ ਦਾ ਇਹ ਫੈਸਲਾ ਲਿਆ। ਉਨ੍ਹਾ ਕਿਹਾਅਸੀਂ ਸਾਰੇ ਜਾਣਦੇ ਹਾਂ ਕਿ ਭਾਜਪਾ, ਖਾਸ ਕਰਕੇ ਆਰ ਐੱਸ ਐੱਸ ਅਤੇ ਮਨੀਪੁਰ ਵਿੱਚ ਇਸ ਦੀਆਂ ਸੰਸਥਾਵਾਂ ਦੀ ਨਫਰਤ ਦੀ ਰਾਜਨੀਤੀ ਆਪਣੀਆਂ ਹੱਦਾਂ ਪਾਰ ਕਰ ਗਈ ਹੈ।