ਨਵੀਂ ਦਿੱਲੀ : ਭਾਜਪਾ ਆਗੂ ਵਿਜੇਂਦਰ ਗੁਪਤਾ ਨੇ ਸਨਿੱਚਰਵਾਰ ਕਿਹਾ ਕਿ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ ਵੀ ਸੀ) ਨੇ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੂੰ 6, ਫਲੈਗ ਸਟਾਫ ਰੋਡ ਬੰਗਲੇ ਦੇ ਵਿਸਤਾਰ ਲਈ ਜਾਇਦਾਦਾਂ ਦੇ ਕਥਿਤ ਰਲੇਵੇਂ ਅਤੇ ਇਸ ਦੇ ਅੰਦਰੂਨੀ ਹਿੱਸੇ ’ਤੇ ਹੋਏ ਖਰਚਿਆਂ ਦੀ ਵਿਸਤਿ੍ਰਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਕਥਿਤ ਭਿ੍ਰਸ਼ਟਾਚਾਰ ਲਈ ਭਾਜਪਾ ਵੱਲੋਂ ‘ਸ਼ੀਸ਼ ਮਹਿਲ’ ਵਜੋਂ ਪ੍ਰਚਾਰੇ ਗਏ ਇਸ ਬੰਗਲੇ ਵਿੱਚ 2015 ਤੋਂ ਪਿਛਲੇ ਸਾਲ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਅਰਵਿੰਦ ਕੇਜਰੀਵਾਲ ਦੀ ਦਿੱਲੀ ਦੇ ਮੁੱਖ ਮੰਤਰੀ ਵਜੋਂ ਰਿਹਾਇਸ਼ ਸੀ।


