ਅਮਰੀਕਾ ਤੋਂ ਪਰਤੇ ਦੋ ਭਰਾ ਗਿ੍ਰਫਤਾਰ

0
165

ਪਟਿਆਲਾ (ਰਾਜਿੰਦਰ ਸਿੰਘ ਥਿੰਦ)-ਅਮਰੀਕਾ ਤੋਂ ਡਿਪੋਰਟ ਹੋ ਕੇ ਅੰਮਿ੍ਰਤਸਰ ਉਤਰੇ ਰਾਜਪੁਰਾ ਦੇ ਵਿਕਾਸ ਨਗਰ ਦੇ ਦੋ ਨੌਜਵਾਨਾਂ ਨੂੰ ਥਾਣਾ ਸਿਟੀ ਰਾਜਪੁਰਾ ਦੀ ਪੁਲਸ ਨੇ ਗਿ੍ਰਫਤਾਰ ਕਰ ਲਿਆ ਹੈ। ਐੱਸ ਅੱੈਸ ਪੀ ਡਾ. ਨਾਨਕ ਸਿੰਘ ਮੁਤਾਬਕ ਉਹ 2023 ਵਿੱਚ ਹੋਏ ਇੱਕ ਕਤਲ ਦੇ ਕੇਸ ਵਿੱਚ ਲੋੜੀਂਦੇ ਸਨ। ਸੰਦੀਪ ਸਿੰਘ ਤੇ ਪ੍ਰਦੀਪ ਸਿੰਘ ਚਾਚੇ-ਤਾਏ ਦੇ ਪੁੱਤ ਹਨ।