ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਉਤਲੇ ਪਹਾੜੀ ਇਲਾਕਿਆਂ ਅਤੇ ਕੁਫ਼ਰੀ ਤੇ ਨਾਰਕੰਡਾ ਵਰਗੇ ਸੈਰ-ਸਪਾਟਾ ਕੇਂਦਰਾਂ ’ਤੇ ਬਰਫ਼ਬਾਰੀ ਕਾਰਨ ਸੜਕਾਂ ’ਤੇ ਤਿਲਕਣ ਹੋ ਗਈ। ਪ੍ਰਸ਼ਾਸਨ ਨੇ ਵਾਹਨ ਚਾਲਕਾਂ ਨੂੰ ਸੜਕਾਂ ਸਾਫ ਹੋਣ ਤੱਕ ਵਾਹਨ ਨਾ ਚਲਾਉਣ ਦੀ ਸਲਾਹ ਦਿੱਤੀ ਹੈ। ਹਮੀਰਪੁਰ, ਬਿਲਾਸਪੁਰ ਤੇ ਮੰਡੀ ਦੇ ਕਈ ਹਿੱਸਿਆਂ ਅਤੇ ਕਾਂਗੜਾ, ਸ਼ਿਮਲਾ, ਸੋਲਨ ਅਤੇ ਸਿਰਮੌਰ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਈ। ਸ਼ੁੱਕਰਵਾਰ ਸਵੇਰ ਤੱਕ ਬਹੁਤੀਆਂ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।


