ਹੈਦਰਾਬਾਦ : ਐਤਵਾਰ ਸਿਕੰਦਰਾਬਾਦ ਵਿਚ ਉਜੈਨੀ ਮਹਾਕਾਲੀ ਮੱਠ ਦੇਵਾਸਥਾਨ ਦੇ ਬਾਹਰ ਤਿਲੰਗਾਨਾ ਦੇ ਭਾਜਪਾ ਪ੍ਰਧਾਨ ਬਾਂਦੀ ਸੰਜੇ ਕੁਮਾਰ ਵੱਲੋਂ ਜੁੱਤੀ ਚੁੱਕ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੁਆਉਣ ਦਾ ਵੀਡੀਓ ਵਾਇਰਲ ਹੋਣ ’ਤੇ ਸੂਬੇ ਦੀ ਹੁਕਮਰਾਨ ਤਿਲੰਗਾਨਾ ਰਾਸ਼ਟਰ ਸਮਿਤੀ ਨੇ ਤਿੱਖਾ ਹਮਲਾ ਬੋਲਿਆ ਹੈ। ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੇ ਬੇਟੇ ਕੇ ਟੀ ਰਾਮਾਰਾਓ ਨੇ ਕਿਹਾ ਕਿ ਸੂਬੇ ਦੇ ਲੋਕ ਗੁਜਰਾਤ ਦੇ ਗੁਲਾਮਾਂ ਨੂੰ ਦੇਖ ਰਹੇ ਹਨ ਤੇ ਉਹ ਤਿਲੰਗਾਨਾ ਦੇ ਸਵੈਮਾਣ ਨੂੰ ਸੱਟ ਮਾਰਨ ਦੇ ਜਤਨਾਂ ਨੂੰ ਪਛਾੜ ਦੇਣਗੇ। ਪਾਰਟੀ ਦੇ ਸੋਸ਼ਲ ਮੀਡੀਆ ਕਨਵੀਨਰ ਵਾਈ ਸਤੀਸ਼ ਰੈੱਡੀ ਨੇ ਇਸਨੂੰ ਗੁਲਾਮਗਿਰੀ ਦੀ ਇੰਤਹਾ ਕਰਾਰ ਦਿੱਤਾ ਹੈ।