ਸੱਜਣ ਦਾ ਫੈਸਲਾ 25 ਨੂੰ

0
134

ਨਵੀਂ ਦਿੱਲੀ : ਜੱਜ ਕਾਵੇਰੀ ਬਵੇਜਾ ਦੀ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਤ ਕੇਸ ਵਿੱਚ ਕਾਂਗਰਸ ਆਗੂ ਸੱਜਣ ਕੁਮਾਰ ਦੀ ਸਜ਼ਾ ਉੱਤੇ ਫੈਸਲਾ 25 ਫਰਵਰੀ ਲਈ ਰਾਖਵਾਂ ਰੱਖ ਲਿਆ ਹੈ। ਸੁਣਵਾਈ ਦੌਰਾਨ ਸ਼ਿਕਾਇਤਕਰਤਾ, ਜਿਸ ਦੇ ਪਤੀ ਤੇ ਪੁੱਤ ਦੀ ਕੁਮਾਰ ਵੱਲੋਂ ਉਕਸਾਈ ਭੀੜ ਨੇ ਹੱਤਿਆ ਕਰ ਦਿੱਤੀ ਸੀ, ਨੇ ਸਾਬਕਾ ਸਾਂਸਦ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ। ਜਸਵੰਤ ਸਿੰਘ ਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੀ 1 ਨਵੰਬਰ 1984 ਨੂੰ ਹੱਤਿਆ ਕੀਤੀ ਗਈ ਸੀ।
ਸੋਨੀਆ ਨੂੰ ਹਸਪਤਾਲੋਂ ਛੁੱਟੀ
ਨਵੀਂ ਦਿੱਲੀ : ਸੋਨੀਆ ਗਾਂਧੀ ਨੂੰ ਸ਼ੁੱਕਰਵਾਰ ਸਵੇਰੇ ਸਰ ਗੰਗਾ ਰਾਮ ਹਸਪਤਾਲ ਤੋਂ ਛੁੱਟੀ ਮਿਲ ਗਈ। ਉਨ੍ਹਾ ਨੂੰ ਵੀਰਵਾਰ ਸਵੇਰੇ ਨਿਯਮਤ ਜਾਂਚ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਡਾਕਟਰਾਂ ਦੀ ਇੱਕ ਟੀਮ ਦੀ ਨਿਗਰਾਨੀ ਹੇਠ ਸਨ।
ਕਲਾਸੀਕਲ ਡਾਂਸ ਮੈਰਾਥਨ ’ਚ ਵਿਸ਼ਵ ਰਿਕਾਰਡ ਕਾਇਮ
ਛਤਰਪੁਰ : ਮੱਧ ਪ੍ਰਦੇਸ਼ ਵਿੱਚ 51ਵੇਂ ਖਜੂਰਾਹੋ ਡਾਂਸ ਫੈਸਟੀਵਲ ਨੇ ਨਵਾਂ ਮੀਲ ਪੱਥਰ ਕਾਇਮ ਕੀਤਾ ਹੈ। ਇੱਕ ਅਧਿਕਾਰੀ ਨੇ ਸ਼ੁੱਕਰਵਾਰ ਦੱਸਿਆ ਕਿ 139 ਕਲਾਕਾਰਾਂ ਨੇ 24 ਘੰਟਿਆਂ ਤੋਂ ਵੱਧ ਸਮੇਂ ਤੱਕ ਡਾਂਸ ਕਰਕੇ ਸਭ ਤੋਂ ਲੰਬੀ ਕਲਾਸੀਕਲ ਡਾਂਸ ਮੈਰਾਥਨ ਦਾ ਗਿੰਨੀਜ਼ ਵਰਲਡ ਰਿਕਾਰਡ ਦਰਜ ਕੀਤਾ। ਡਾਂਸ ਮੈਰਾਥਨ ਬੁੱਧਵਾਰ ਨੂੰ ਦੁਪਹਿਰ 2.34 ਵਜੇ ਸ਼ੁਰੂ ਹੋਈ ਅਤੇ ਵੀਰਵਾਰ ਨੂੰ ਦੁਪਹਿਰ 2.43 ਵਜੇ ਸਮਾਪਤ ਹੋਈ, ਜੋ ਕਿ 24 ਘੰਟੇ 9 ਮਿੰਟ ਅਤੇ 26 ਸਕਿੰਟ ਤੱਕ ਲਗਾਤਾਰ ਜਾਰੀ ਰਹੀ। ਪ੍ਰਦਰਸ਼ਨ ਨੂੰ ਵਿਸ਼ਵ ਰਿਕਾਰਡ ਘੋਸ਼ਿਤ ਕਰਨ ਤੋਂ ਬਾਅਦ ਗਿੰਨੀਜ਼ ਟੀਮ ਨੇ ਮੁੱਖ ਮੰਤਰੀ ਮੋਹਨ ਯਾਦਵ ਨੂੰ ਪ੍ਰਮਾਣ ਪੱਤਰ ਭੇਟ ਕੀਤਾ।