ਮਮਦੋਟ (ਜਸਬੀਰ ਸਿੰਘ ਕੰਬੋਜ)
ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਬੀ ਐੱਸ ਐੱਫ ਵੱਲੋ ਚਲਾਏ ਸਰਚ ਅਭਿਆਨ ਦੌਰਾਨ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ ਗਿਆ। ਮੰਗਲਵਾਰ ਸੇਵਰੇ ਚਲਾਏ ਵਿਸ਼ੇਸ਼ ਸਰਚ ਅਭਿਆਨ ਦੌਰਾਨ ਬੀ ਐੱਸ ਐੱਫ ਦੀ 182 ਬਟਾਲੀਅਨ ਦੇ ਜਵਾਨਾਂ ਵੱਲੋ ਛੇ ਮੈਗਜ਼ੀਨ ਸਮੇਤ ਤਿੰਨ ਏ ਕੇ ਸੀਰੀਜ਼ ਰਾਈਫਲ, ਚਾਰ ਮੈਗਜ਼ੀਨ ਸਮੇਤ ਦੋ ਐੱਮ ਥਰੀ (3) ਦੋ ਮੈਗਜ਼ੀਨ ਸਮੇਤ ਦੋ ਪਿਸਟਲ ਰਾਈਫਲ ਬਰਾਮਦ ਕੀਤੇ ਹਨ, ਜੋ ਕਿ ਚਿੱਟੇ ਕੱਪੜੇ ਵਿਚ ਲਪੇਟੇ ਹੋਏ ਸਨ।