ਮਾਣੂੰ ਨੂੰ ਸਟੰਟ ਮਹਿੰਗਾ ਪਿਆ

0
154

ਸ਼ਿਮਲਾ : ਸੋਲਨ-ਸ਼ਿਮਲਾ ਹਾਈਵੇ ’ਤੇ ਸ਼ਾਮਲੇਚ ਵਿਖੇ ਖਤਰਨਾਕ ਮੋਟਰਸਾਈਕਲ ਸਟੰਟ ਕਰਨ ਵਾਲੇ ਸ਼ਿਮਲਾ ਦੇ ਇੱਕ ਨੌਜਵਾਨ ਵਿਰੁੱਧ ਸੋਲਨ ਪੁਲਸ ਨੇ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਗਏ ਸਟੰਟਾਂ ਨੇ ਗੈਰ-ਕਾਨੂੰਨੀ ਗਤੀਵਿਧੀਆਂ ਦੀ ਆਮ ਨਿਗਰਾਨੀ ਦੌਰਾਨ ਸੋਲਨ ਸਾਈਬਰ ਸੈੱਲ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਇਸ ’ਤੇ 25 ਫਰਵਰੀ ਨੂੰ ਸਾਈਬਰ ਸੈੱਲ ਦੇ ਅਧਿਕਾਰੀ ਨੇ ਮੰਜੁਲ ਪਨਾਟੂ ਨਾਮੀ ਨੌਜਵਾਨ ਦੇ ਫੇਸਬੁੱਕ ਅਕਾਊਂਟ ’ਤੇ ਇੱਕ ਵੀਡੀਓ ਲੱਭਿਆ। ਵੀਡੀਓ ਵਿੱਚ ਉਸ ਨੂੰ ਸੋਲਨ ਦੇ ਨੇੜੇ ਕੌਮੀ ਸ਼ਾਹਰਾਹ-5 ’ਤੇ ਸ਼ਾਮਲੇਚ ਸੁਰੰਗ ਦੇ ਨੇੜੇ ਆਪਣੇ ਮੋਟਰਸਾਈਕਲ ’ਤੇ ਖ਼ਤਰਨਾਕ ਸਟੰਟ ਕਰਦੇ ਦਿਖਾਇਆ ਗਿਆ ਸੀ। ਨਤੀਜੇ ਵਜੋਂ, ਪੁਲਸ ਨੇ ਉਸ ਵਿਰੁੱਧ ਬੀ ਐੱਨ ਅੱੈਸ ਦੀ ਧਾਰਾ 281 ਅਤੇ 125 ਦੇ ਤਹਿਤ ਤੇਜ਼ ਅਤੇ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਅਤੇ ਦੂਜਿਆਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਲਈ ਮਾਮਲਾ ਦਰਜ ਕੀਤਾ। ਸ਼ਿਮਲਾ ਜ਼ਿਲ੍ਹੇ ਦੇ ਜੁੱਬਲ ਦੇ ਢਾਡੀ ਗੁੰਸਾ ਪਿੰਡ ਦੇ ਰਹਿਣ ਵਾਲੇ ਮੰਜੁਲ ਦਾ ਪੁਰਾਣਾ ਰਿਕਾਰਡ ਵੀ ਇਸੇ ਤਰ੍ਹਾਂ ਦੇ ਖਤਰਨਾਕ ਸਟੰਟ ਕਰਨ ਦਾ ਪਾਇਆ ਗਿਆ ਹੈ। ਜਾਂਚ ਤੋਂ ਪਤਾ ਲੱਗਾ ਕਿ ਉਸ ਨੇ 24 ਫਰਵਰੀ ਨੂੰ ਆਪਣੇ ਫੇਸਬੁੱਕ ਅਕਾਊਂਟ ’ਤੇ ਅਜਿਹੇ ਸਟੰਟਾਂ ਦਾ ਇੱਕ ਹੋਰ ਵੀਡੀਓ ਵੀ ਪੋਸਟ ਕੀਤਾ ਸੀ।