ਟਰੰਪ ਨੂੰ ਚੈਲੰਜ ਕਰਨ ਵਾਲੇ ਡੱਗ ਦੀ ਓਂਟਾਰੀਓ ’ਚ ਮੁੜ ਬੱਲੇ-ਬੱਲੇ

0
100

ਵੈਨਕੂਵਰ : ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀਰਵਾਰ ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਦੀ ਅਗਵਾਈ ਕਰਨ ਲਈ ਮੁੜ ਚੋਣ ਜਿੱਤ ਲਈ ਹੈ। ਲੋਕਾਂ ਵੱਲੋਂ ਉਸ ਨੂੰ ਇਹ ਫਤਵਾ ਇਸ ਪ੍ਰਣ ’ਤੇ ਦਿੱਤਾ ਗਿਆ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਤੀਆਂ ਟੈਰਿਫ ਧਮਕੀਆਂ ਨਾਲ ਲੜਨਾ ਚਾਹੁੰਦੇ ਹਨ। ਫੋਰਡ ਨੇ ਟੋਰਾਂਟੋ ਕਨਵੈਨਸ਼ਨ ਸੈਂਟਰ ਵਿੱਚ ਸੰਬੋਧਨ ਕਰਦਿਆਂ ਕਿਹਾਉਹ (ਟਰੰਪ) ਸੋਚਦਾ ਹੈ ਕਿ ਉਹ ਵੰਡ ਸਕਦਾ ਹੈ ਅਤੇ ਜਿੱਤ ਸਕਦਾ ਹੈ। ਕੈਨੇਡਾ ਕਦੇ ਵੀ ਅਮਰੀਕਾ ਦਾ 51ਵਾਂ ਰਾਜ ਨਹੀਂ ਬਣੇਗਾ। ਕੈਨੇਡਾ ਵਿਕਰੀ ਲਈ ਨਹੀਂ। ਅਣਅਧਿਕਾਰਤ ਨਤੀਜਿਆਂ ਮੁਤਾਬਕ ਫੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਬਹੁਮਤ ਲੈ ਜਾਵੇਗੀ, ਜਿਸ ਨਾਲ ਉਸ ਨੂੰ ਪ੍ਰੀਮੀਅਰ ਦੇ ਤੌਰ ’ਤੇ ਤੀਜਾ ਕਾਰਜਕਾਲ ਮਿਲੇਗਾ।