ਮੁੰਬਈ : ਕੰਗਣਾ ਰਣੌਤ ਤੇ ਜਾਵੇਦ ਅਖਤਰ ਵਿਚਾਲੇ ਪੰਜ ਸਾਲ ਤੋਂ ਚੱਲ ਰਿਹਾ ਮਾਣਹਾਨੀ ਕੇਸ ਸ਼ੁੱਕਰਵਾਰ ਖਤਮ ਹੋ ਗਿਆ, ਜਦੋਂ ਕੰਗਣਾ ਨੇ ਬਾਂਦਰਾ ਕੋਰਟ ਵਿੱਚ ਦਾਖਲ ਆਪਣੇ ਬਿਆਨ ’ਚ ਕਿਹਾ ਮੇਰੀ ਵਜ੍ਹਾ ਨਾਲ ਉਨ੍ਹਾ (ਜਾਵੇਦ) ਨੂੰ ਜੋ ਤਕਲੀਫ ਹੋਈ, ਉਸ ਲਈ ਮੈਂ ਮੁਆਫੀ ਮੰਗਦੀ ਹਾਂ।
ਜਾਵੇਦ ਨੇ ਕੰਗਣਾ ਖਿਲਾਫ 2020 ਵਿੱਚ ਇਸ ਕਰਕੇ ਮਾਣਹਾਨੀ ਕੇਸ ਕੀਤਾ ਸੀ ਕਿ ਕੰਗਣਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜਾਵੇਦ ਨੇ ਫਿਲਮ ‘�ਿਸ਼ 3’ ਦੌਰਾਨ ਉਸ ਨੂੰ ਰਾਕੇਸ਼ ਰੌਸ਼ਨ ਤੇ ਉਨ੍ਹਾ ਦੇ ਪਰਵਾਰ ਨਾਲ ਸਮਝੌਤਾ ਕਰਨ ਦੀ ਗੱਲ ਕਹੀ ਸੀ। ਉਦੋਂ ਕੰਗਣਾ ਤੇ ਰਿਤਿਕ ਰੌਸ਼ਨ ਵਿਚਾਲੇ ਅਫੇਅਰ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।
ਹੁਣ ਕੰਗਣਾ ਨੇ ਇੰਸਟਾਗ੍ਰਾਮ ’ਤੇ ਕਿਹਾ ਹੈਅੱਜ ਮੈਂ ਤੇ ਜਾਵੇਦ ਜੀ ਨੇ ਮਾਣਹਾਨੀ ਕੇਸ ਵਿੱਚ ਸੁਲ੍ਹਾ ਕਰ ਲਈ ਹੈ। ਜਾਵੇਦ ਜੀ, ਬਹੁਤ ਚੰਗੇ ਹਨ ਤੇ ਉਨ੍ਹਾ ਮੇਰੀ ਬਤੌਰ ਡਾਇਰੈਕਟਰ ਅਗਲੀ ਫਿਲਮ ਲਈ ਗਾਣੇ ਲਿਖਣ ਲਈ ਵੀ ਹਾਂ ਕਰ ਦਿੱਤੀ ਹੈ। ਕੋਰਟ ਵਿੱਚ ਇੱਕ ਘੰਟਾ ਚੱਲੀ ਸੁਣਵਾਈ ਦੌਰਾਨ ਕੰਗਣਾ ਤੇ ਜਾਵੇਦ ਮੌਜੂਦ ਸਨ। ਕੰਗਣਾ ਨੇ ਕਿਹਾਮੈਂ ਬਿਆਨ ਗਲਤਫਹਿਮੀ ਵਿੱਚ ਦਿੱਤਾ ਸੀ ਤੇ ਉਸ ਨੂੰ ਵਾਪਸ ਲੈਂਦੀ ਹਾਂ। ਫਿਰ ਅਜਿਹਾ ਬਿਆਨ ਨਹੀਂ ਦੇਵਾਂਗੀ। 2020 ਵਿੱਚ ਕੰਗਣਾ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਬਾਅਦ ਟੀ ਵੀ ਇੰਟਰਵਿਊ ਵਿੱਚ ਮਹੇਸ਼ ਭੱਟ, ਕਰਨ ਜੌਹਰ ਤੇ ਜਾਵੇਦ ਅਖਤਰ ਨੂੰ ਸੁਸਾਈਡ ਗੈਂਗ ਕਿਹਾ ਸੀ। ਕੁਝ ਸਮੇਂ ਬਾਅਦ ਉਸ ਨੇ ਇੱਕ ਹੋਰ ਇੰਟਰਵਿਊ ’ਚ ਕਿਹਾ ਸੀ ਕਿ ਜਦ ਉਸ ਦਾ ਰਿਤਿਕ ਰੌਸ਼ਨ ਨਾਲ ਝਗੜਾ ਹੋਇਆ ਤਾਂ ਜਾਵੇਦ ਨੇ ਘਰ ਸੱਦ ਕੇ ਧਮਕਾਇਆ ਅਤੇ ਕਿਹਾ ਕਿ ਰਾਕੇਸ਼ ਰੌਸ਼ਨ ਤੇ ਉਨ੍ਹਾ ਦਾ ਪਰਵਾਰ ਬਹੁਤ ਤਾਕਤਵਰ ਹੈ।
ਜੇ ਤੂੰ ਮੁਆਫੀ ਨਾ ਮੰਗੀ ਤਾਂ ਉਹ ਤੈਨੂੰ ਜੇਲ੍ਹ ਕਰਵਾ ਦੇਣਗੇ ਅਤੇ ਤੇਰ ਕੋਲ ਸੁਸਾਈਡ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ। ਇਹ ਗੱਲ ਕਹਿੰਦਿਆਂ ਜਾਵੇਦ ਕਾਫੀ ਤੇਜ਼ ਬੋਲ ਰਹੇ ਸਨ ਤੇ ਉਹ ਡਰ ਕੇ ਕੰਬ ਰਹੀ ਸੀ। ਇਸ ਤੋਂ ਬਾਅਦ ਜਾਵੇਦ ਨੇ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਾਈ ਸੀ।





