ਸ਼ਿਮਲਾ ’ਚ ਅੱਗ ਨਾਲ ਸੈਲਾਨੀ ਦੀ ਮੌਤ, ਦੋ ਜ਼ਖਮੀ

0
135

ਸ਼ਿਮਲਾ : ਇੱਥੇੇ ਕੱਚੀ ਘਾਟੀ ਖੇਤਰ ਵਿੱਚ ਸੈਲਾਨੀਆਂ ਲਈ ਬਣੀ ਨਿੱਜੀ ਰਿਹਾਇਸ਼ ਵਿੱਚ ਭਿਆਨਕ ਅੱਗ ਲੱਗਣ ਕਾਰਨ ਮਹਾਰਾਸ਼ਟਰ ਦੇ ਇੱਕ ਸੈਲਾਨੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਸ਼ੁੱਕਰਵਾਰ ਰਾਤ ਕਰੀਬ 11.30 ਵਜੇ ਅੱਗ ਲੱਗਣ ਸਮੇਂ ਮਹਾਰਾਸ਼ਟਰ ਦੇ ਤਿੰਨੇ ਸੈਲਾਨੀ ਸੌਂ ਰਹੇ ਸਨ। ਜ਼ਖਮੀਆਂ ਨੇ ਦੱਸਿਆ ਕਿ ਉਹ ਭੱਜਣ ਵਿੱਚ ਕਾਮਯਾਬ ਹੋ ਗਏ, ਜਦੋਂ ਕਿ ਮਹਾਰਾਸ਼ਟਰ ਦੇ ਕੋਰੇਗਾਓਂ ਦਾ ਰਹਿਣ ਵਾਲਾ ਰਿਤੇਸ਼ ਅੱਗ ਦੀ ਲਪੇਟ ਵਿਚ ਆ ਗਿਆ। ਜ਼ਖਮੀ ਹੋਏ ਆਸ਼ੀਸ਼ ਅਤੇ ਅਵਧੂਤ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਹਸਪਤਾਲ ’ਚ ਜ਼ੇਰੇ ਇਲਾਜ ਹਨ।