ਸੁਸ਼ੀਲ ਕੁਮਾਰ ਦੀ ਜ਼ਮਾਨਤ

0
124

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਦੇ ਜਸਟਿਸ ਸੰਜੀਵ ਨਰੂਲਾ ਨੇ ਕੌਮੀ ਰਾਜਧਾਨੀ ਦੇ ਛਤਰਸਾਲ ਸਟੇਡੀਅਮ ਵਿੱਚ ਸਾਬਕਾ ਜੂਨੀਅਰ ਕੌਮੀ ਕੁਸ਼ਤੀ ਚੈਂਪੀਅਨ ਸਾਗਰ ਧਨਖੜ ਦੀ ਹੱਤਿਆ ਨਾਲ ਸੰਬੰਧਤ ਮਾਮਲੇ ਵਿੱਚ ਦੋ ਵਾਰ ਦੇ ਉਲੰਪਿਕ ਤਮਗਾ ਜੇਤੂ ਭਲਵਾਨ ਸੁਸ਼ੀਲ ਕੁਮਾਰ ਨੂੰ ਮੰਗਲਵਾਰ ਜ਼ਮਾਨਤ ਦੇ ਦਿੱਤੀ। ਕੁਮਾਰ ਅਤੇ ਹੋਰਾਂ ’ਤੇ ਮਈ 2021 ਵਿੱਚ ਕਥਿਤ ਤੌਰ ’ਤੇ ਜਾਇਦਾਦ ਨਾਲ ਸੰਬੰਧਤ ਇੱਕ ਝਗੜੇ ’ਚ ਧਨਖੜ ਅਤੇ ਉਸ ਦੇ ਦੋਸਤਾਂ ’ਤੇ ਮਾਰੂ ਹਮਲਾ ਕਰਨ ਦਾ ਦੋਸ਼ ਸੀ। ਸੁਸ਼ੀਲ ਕੁਮਾਰ ਦੇ ਵਕੀਲ ਆਰ ਕੇ ਮਲਿਕ ਨੇ ਕਿਹਾ ਸੀ ਕਿ ਭਲਵਾਨ ਸਾਢੇ ਤਿੰਨ ਸਾਲਾਂ ਤੋਂ ਜੇਲ੍ਹ ਵਿੱਚ ਹੈ ਅਤੇ ਇਸਤਗਾਸਾ ਪੱਖ ਨੇ 200 ਗਵਾਹਾਂ ਦਾ ਹਵਾਲਾ ਦਿੱਤਾ ਹੈ, ਪਰ ਹੁਣ ਤੱਕ ਸਿਰਫ 31 ਗਵਾਹਾਂ ਦੀ ਹੀ ਗਵਾਹੀ ਕਰਵਾਈ ਗਈ ਹੈ ਅਤੇ ਮੁਕੱਦਮੇ ਨੂੰ ਪੂਰਾ ਹੋਣ ਵਿੱਚ ਲੰਮਾ ਸਮਾਂ ਲੱਗੇਗਾ। ਇਸ ਲਈ ਭਲਵਾਨ ਦੇਰੀ ਦੇ ਆਧਾਰ ’ਤੇ ਰਾਹਤ ਦਿੱਤੀ ਜਾਣੀ ਚਾਹੀਦੀ ਹੈ।