ਮਹਾਰਾਸ਼ਟਰ ਦੇ ਮੰਤਰੀ ਵੱਲੋਂ ਅਸਤੀਫਾ

0
91

ਮੁੰਬਈ : ਬੀਡ ਸਰਪੰਚ ਕਤਲ ਮਾਮਲੇ ਵਿੱਚ ਆਪਣੇ ਕਰੀਬੀ ਸਹਿਯੋਗੀ ਵਾਲਮੀਕ ਕਰਾਡ ਨੂੰ ਮਾਸਟਰਮਾਈਂਡ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਮਹਾਰਾਸ਼ਟਰ ਦੇ ਮੰਤਰੀ ਧਨੰਜੈ ਮੁੰਡੇ ਨੇ ਮੰਗਲਵਾਰ ਸੂਬਾਈ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ। ਉਸ ’ਤੇ ਅਸਤੀਫੇ ਲਈ ਆਪੋਜ਼ੀਸ਼ਨ ਦਾ ਕਾਫੀ ਦਬਾਅ ਸੀ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵਿਧਾਨ ਭਵਨ ਵਿੱਚ ਪੱਤਰਕਾਰਾਂ ਨੂੰ ਕਿਹਾਧਨੰਜੈ ਮੁੰਡੇ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਮੈਂ ਇਸ ਨੂੰ ਸਵੀਕਾਰ ਕਰਕੇ ਰਾਜਪਾਲ ਨੂੰ ਭੇਜ ਦਿੱਤਾ ਹੈ।