10.4 C
Jalandhar
Monday, December 23, 2024
spot_img

ਦੁਰਗਾ ਭਾਬੀ ਨੂੰ ਸਮਰਪਤ ਤਿੰਨ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ ਕੱਲ੍ਹ ਤੋਂ

ਜਲੰਧਰ (ਕੇਸਰ)-ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਐਕਟਿੰਗ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਬਿਆਨ ਰਾਹੀਂ ਦੱਸਿਆ ਕਿ ਆਜ਼ਾਦੀ ਸੰਗਰਾਮ ਦੀ ਵਿਰਾਂਗਣਾ ਦੁਰਗਾ ਭਾਬੀ ਨੂੰ ਸਮਰਪਤ ਤਿੰਨ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ 26 ਅਗਸਤ ਤੋਂ ਸ਼ੁਰੂ ਹੋਏਗਾ।
ਸਿਖਿਆਰਥੀ ਚੇਤਨਾ ਕੈਂਪ ਦੇ ਉਦਘਾਟਨੀ ਸਮਾਰੋਹ ਮੌਕੇ 26 ਅਗਸਤ ਸਵੇਰੇ 11:00 ਵਜੇ ਸ਼ਮ੍ਹਾ ਰੌਸ਼ਨ ਕਰਕੇ ਦੁਰਗਾ ਭਾਬੀ ਅਤੇ ਸਾਥੀਆਂ ਨੂੰ ਸਿਜਦਾ ਕੀਤਾ ਜਾਏਗਾ। ਇਸ ਦਿਨ ਮਿਊਜ਼ੀਅਮ, ਹੋਮ ਥੀਏਟਰ, ਲਾਇਬਰੇਰੀ ਅਤੇ ਹੋਰ ਹਾਲ ਦਿਖਾਉਣ ਉਪਰੰਤ ਗ਼ਦਰ ਲਹਿਰ ਦੀ ਇਤਿਹਾਸਕਤਾ, ਦੇਸ਼ ਭਗਤ ਯਾਦਗਾਰ ਹਾਲ ਦਾ ਇਤਿਹਾਸ ਅਤੇ ਇਸ ਦੀ ਵਾਰਿਸ ਚੜ੍ਹਦੀ ਜੁਆਨੀ ਦੇ ਫ਼ਰਜ਼ਾਂ ਬਾਰੇ ਪਹਿਲੇ ਸੈਸ਼ਨ ’ਚ ਚਰੰਜੀ ਲਾਲ ਕੰਗਣੀਵਾਲ ਅਤੇ ਦੂਜੇ ਸੈਸ਼ਨ ’ਚ ਸੰਸਾਰ ਵਿਆਪੀ ਆਰਥਕ ਸੰਕਟ ਬਾਰੇ ਦਰਸ਼ਨ ਖਟਕੜ ਵਿਚਾਰ-ਚਰਚਾ ਵਿੱਚ ਬੁਲਾਰੇ ਹੋਣਗੇ। ਦੂਜੇ ਦਿਨ 27 ਅਗਸਤ ਨੂੰ ਪਹਿਲੇ ਸੈਸ਼ਨ ਵਿੱਚ ਮੁਲਕ ਦੇ ਲੋਕਾਂ ਉਪਰ ਵਿੱਢੇ ਫ਼ਿਰਕੂ ਫਾਸ਼ੀ ਹੱਲੇ ਅਤੇ ਇਸ ਖ਼ਿਲਾਫ਼ ਲੋਕ ਆਵਾਜ਼ ਉਠਾਉਣ ਦੀ ਲੋੜ ਮੁੱਦੇ ’ਤੇ ਡਾ. ਪਰਮਿੰਦਰ ਅਤੇ ਦੂਜੇ ਸੈਸ਼ਨ ਵਿੱਚ ਨਿੱਜੀਕਰਨ ਨੂੰ ਪ੍ਰਣਾਈ ਨਵੀਂ ਸਿੱਖਿਆ ਨੀਤੀ ਦੇ ਹੱਲੇ ਬਾਰੇ ਹਰਵਿੰਦਰ ਭੰਡਾਲ ਸਿਖਿਆਰਥੀਆਂ ਨੂੰ ਸੰਬੋਧਨ ਕਰਨਗੇ।
ਇਸ ਰੋਜ਼ ਸ਼ਾਮ ਨੂੰ ਪੀਪਲਜ਼ ਵਾਇਸ ਵੱਲੋਂ ਗੌਹਰ ਰਜ਼ਾ ਦੀ ਫ਼ਿਲਮ ‘ਇਨਕਲਾਬ’ ਦਿਖਾਈ ਜਾਏਗੀ ।
ਚੇਤਨਾ ਕੈਂਪ ਦੇ ਤੀਜੇ ਦਿਨ ਪਹਿਲਾ ਸੈਸ਼ਨ 9 ਵਜੇ ਹੋਏਗਾ।ਇਸ ਸੈਸ਼ਨ ਮੌਕੇ ਪਾਣੀਆਂ, ਵਾਤਾਵਰਨ ਅਤੇ ਜਨ-ਜੀਵਨ ਤੇ ਵਿਸ਼ਵ ਬੈਂਕ ਅਤੇ ਅਜੋਕੇ ਪ੍ਰਬੰਧ ਵੱਲੋਂ ਲੋਕ ਉਜਾੜੂ ਮੁਨਾਫ਼ੇਖੋਰ ਨੀਤੀਆਂ ਦੇ ਹੱਲੇ ਦੇ ਮਾਰੂ ਅਸਰਾਂ ਬਾਰੇ ਵਿਜੈ ਬੰਬੇਲੀ ਰੌਸ਼ਨੀ ਪਾਉਣਗੇ।ਇਸ ਦਿਨ ਨਾਲ ਲੱਗਦੇ ਹੀ ਦੂਜੇ ਅਤੇ ਆਖ਼ਰੀ ਸੈਸ਼ਨ ਮੌਕੇ ਸਿਖਿਆਰਥੀ ਆਪਣੇ ਪ੍ਰਭਾਵ ਸਾਂਝੇ ਕਰਨਗੇ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਿਖਿਆਰਥੀਆਂ ਨੂੰ ਸਨਮਾਨ-ਪੱਤਰ ਅਤੇ ਪੁਸਤਕਾਂ ਨਾਲ ਸਨਮਾਨਤ ਕਰਕੇ ਮਾਣ ਸਹਿਤ ਲੋਕਾਂ ਵਿੱਚ ਚੇਤਨਾ ਦਾ ਚਾਨਣ ਵੰਡਣ ਲਈ ਰੁਖ਼ਸਤ ਕੀਤਾ ਜਾਏਗਾ।

Related Articles

LEAVE A REPLY

Please enter your comment!
Please enter your name here

Latest Articles