ਮੁਹਾਲੀ (ਗੁਰਜੀਤ ਬਿੱਲਾ)-ਮੁੱਖ ਮੰਤਰੀ ਭਗਵੰਤ ਸਿੰਘ ਨੇ ਮਾਨ ਨੇ ਵੀਰਵਾਰ ਇੱਥੇ ਸੈਕਟਰ-79 ਦੇ ਪੁਲਸ ਥਾਣੇ ’ਚ ਸਿਟੀ ਸਰਵੀਲੈਂਸ ਐਂਡ ਟਰੈਫਿਕ ਮੈਨੇਜਮੈਂਟ ਸਿਸਟਮ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਮੁਹਾਲੀ ਟਰੈਫਿਕ ਪੁਲਸ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਈ-ਚਲਾਨ ਸ਼ੁਰੂ ਕਰ ਦਿੱਤੇ।
ਇਹ ਸਿਸਟਮ ਫਰਵਰੀ 2024 ਤੋਂ ਲਾਗੂ ਕਰਨ ਦੀ ਯੋਜਨਾ ਸੀ, ਪਰ ਕੰਮ ਲਮਕਦਾ ਰਿਹਾ। ਹੁਣ 17.70 ਕਰੋੜ ਦੇ ਪ੍ਰੋਜੈਕਟ ਤਹਿਤ ਮੁਹਾਲੀ ਵਿੱਚ 20 ਥਾਵਾਂ ’ਤੇ 405 ਸੀ ਸੀ ਟੀ ਵੀ ਕੈਮਰੇ ਲੱਗ ਗਏ ਹਨ। ਟਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਨਹੀ ਤਾਂ ਸਮਝੋ ਜੁਰਮਾਨਾ ਠੁਕਿਆ ਨਹੀਂ।




