ਲਖਨਊ : ਯੂ ਪੀ ਐੱਸ ਟੀ ਐੱਫ ਅਤੇ ਪੰਜਾਬ ਪੁਲਸ ਨੇ ਸਾਂਝੇ ਆਪ੍ਰੇਸ਼ਨ ਵਿੱਚ ਵੀਰਵਾਰ ਤੜਕੇ ਪਾਕਿਸਤਾਨ ਦੀ ਆਈ ਅੱੈਸ ਆਈ ਨਾਲ ਕਥਿਤ ਸੰਬੰਧਾਂ ਵਾਲੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ ਕੇ ਆਈ) ਦੇ ਸਰਗਰਮ ਮੈਂਬਰ ਲਾਜਰ ਮਸੀਹ ਨੂੰ ਕੌਸ਼ਾਂਬੀ ਜ਼ਿਲ੍ਹੇ ਦੇ ਕੋਖਰਾਜ ਥਾਣਾ ਖੇਤਰ ਤੋਂ ਗਿ੍ਰਫਤਾਰ ਕੀਤਾ। ਉਹ ਅੰਮਿ੍ਰਤਸਰ ਦੇ ਪਿੰਡ ਕੁਰਲਾਂ ਦਾ ਹੈ। ਉਹ ਸਵਰਨ ਸਿੰਘ ਉਰਫ ਜੀਵਨ ਫੌਜੀ ਲਈ ਕੰਮ ਕਰਦਾ ਹੈ, ਜੋ ਕਿ ਬੀ ਕੇ ਆਈ ਦੇ ਜਰਮਨੀ ਸਥਿਤ ਮਡਿਊਲ ਦਾ ਮੁਖੀ ਹੈ ਅਤੇ ਉਹ ਪਾਕਿਸਤਾਨ ਸਥਿਤ ਆਈ ਐੱਸ ਆਈ ਦੇ ਬੰਦਿਆਂ ਨਾਲ ਸਿੱਧੇ ਸੰਪਰਕ ਵਿੱਚ ਹੈ। ਉਸ ਤੋਂ ਤਿੰਨ ਐਕਟਿਵ ਹੈਂਡ ਗਰਨੇਡ, ਦੋ ਐਕਟਿਵ ਡੈਟੋਨੇਟਰ, ਇੱਕ ਵਿਦੇਸ਼ੀ ਪਿਸਤੌਲ ਅਤੇ 13 ਕਾਰਤੂਸ ਬਰਾਮਦ ਕੀਤੇ ਗਏ ਹਨ। ਇਕ ਚਿੱਟੇ ਰੰਗ ਦਾ ਵਿਸਫੋਟਕ ਪਾਊਡਰ, ਗਾਜ਼ੀਆਬਾਦ ਦੇ ਪਤੇ ਵਾਲਾ ਆਧਾਰ ਕਾਰਡ, ਸਿਮ ਕਾਰਡ ਤੋਂ ਬਿਨਾਂ ਇਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ।
ਉਹ 24 ਸਤੰਬਰ 2024 ਨੂੰ ਪੰਜਾਬ ਵਿੱਚ ਨਿਆਂਇਕ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ।


