ਨਵੀਂ ਦਿੱਲੀ : ਲਗਾਤਾਰ ਚੋਣ ਝਟਕੇ ਖਾਣ ਵਾਲੀ ਕਾਂਗਰਸ ਆਪਣੇ ਢਾਂਚੇ ਨੂੰ ਦਰੁੱਸਤ ਕਰਨ ਲਈ ਜ਼ਿਲ੍ਹਾ ਆਗੂਆਂ ਦਾ ਵੱਡਾ ਸੰਮੇਲਨ ਕਰਨ ਜਾ ਰਹੀ ਹੈ। ਸੂਤਰਾਂ ਮੁਤਾਬਕ ਇਹ ਸੰਮੇਲਨ 8-9 ਅਪ੍ਰੈਲ ਨੂੰ ਗੁਜਰਾਤ ਵਿੱਚ ਹੋਣ ਵਾਲੇ ਕੁਲ ਹਿੰਦ ਸੰਮੇਲਨ ਤੋਂ ਪਹਿਲਾਂ ਦਿੱਲੀ ਵਿੱਚ ਪਾਰਟੀ ਦੇ ਨਵੇਂ ਹੈੱਡਕੁਆਰਟਰ ਇੰਦਰਾ ਭਵਨ ਵਿੱਚ ਹੋਵੇਗਾ। ਇਸ ’ਚ ਕਰੀਬ 700 ਜ਼ਿਲ੍ਹਾ ਕਮੇਟੀਆਂ ਦੇ ਆਗੂ ਤੇ ਵਰਕਰ ਸ਼ਾਮਲ ਹੋਣਗੇ। ਸੰਮੇਲਨ ਵਿੱਚ ਜ਼ਿਲ੍ਹਾ ਕਮੇਟੀਆਂ ਨੂੰ ਵਧੇਰੇ ਅਧਿਕਾਰ ਦਿੱਤੇ ਜਾਣ ’ਤੇ ਚਰਚਾ ਹੋਵੇਗੀ। ਪਾਰਟੀ ਅਪ੍ਰੈਲ ਵਿੱਚ ਅਹਿਮਦਾਬਾਦ ਤੋਂ ਸੰਵਿਧਾਨ ਬਚਾਓ ਯਾਤਰਾ ਵੀ ਸ਼ੁਰੂ ਕਰੇਗੀ।