ਕਾਮਰੇਡ ਰਾਜਾ ਖੇਤ ਮਜ਼ਦੂਰ ਆਗੂਆਂ ਨੂੰ ਮਿਲੇ

0
116

ਦਿੱਲੀ (ਗਿਆਨ ਸੈਦਪੁਰੀ)
ਭਾਰਤੀ ਕਮਿਊਨਿਸਟ ਪਾਰਟੀ ਦੇ ਸਦਰ ਮੁਕਾਮ (ਅਜੈ ਭਵਨ) ਵਿਖੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਜਨਰਲ ਕੌਂਸਲ ਦੀ ਮੀਟਿੰਗ ਸਨਿੱਚਰਵਾਰ ਸ਼ੁਰੂ ਹੋ ਗਈ, ਜਿਹੜੀ 10 ਮਾਰਚ ਤੱਕ ਚੱਲੇਗੀ। ਮੀਟਿੰਗ ਦੇ ਬਕਾਇਦਾ ਉਦਘਾਟਨ ਤੋਂ ਪਹਿਲਾਂ ਪਾਰਟੀ ਦੇ ਖੇਤ ਮਜ਼ਦੂਰ ਵਿਭਾਗ ਦੀ ਮੀਟਿੰਗ ਸੀ ਪੀ ਆਈ ਦੇ ਜਨਰਲ ਸਕੱਤਰ ਡੀ. ਰਾਜਾ ਦੀ ਅਗਵਾਈ ਵਿੱਚ ਕੀਤੀ ਗਈ।
ਇਸ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਜਨਰਲ ਕੌਂਸਲ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਜਨਰਲ ਕੌਂਸਲ ਦੀ ਮੀਟਿੰਗ ਵਿੱਚ ਪਿਛਲੀਆਂ ਸਰਗਰਮੀਆਂ ਦੀ ਸਮੀਖਿਆ ਕੀਤੀ ਜਾਵੇਗੀ ਤੇ ਭਵਿੱਖ ਵਿੱਚ ਕਰਨ ਵਾਲੇ ਕਾਰਜ ਉਲੀਕੇ ਜਾਣਗੇ।