ਧਨਖੜ ਹਸਪਤਾਲ ਦਾਖਲ

0
68

ਨਵੀਂ ਦਿੱਲੀ : ਉਪ ਰਾਸ਼ਟਰਪਤੀ ਜਗਦੀਪ ਧਨਖੜ (73) ਨੂੰ ਬੇਚੈਨੀ ਅਤੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਐਤਵਾਰ ਤੜਕੇ ਏਮਜ਼ ਦੇ ਕਾਰਡੀਓਲੋਜੀ ਵਿਭਾਗ ਦੇ ਮੁਖੀ ਡਾ. ਰਾਜੀਵ ਨਾਰੰਗ ਦੀ ਅਗਵਾਈ ਹੇਠ ਕਿ੍ਰਟੀਕਲ ਕੇਅਰ ਯੂਨਿਟ (ਸੀ ਸੀ ਯੂ) ਵਿੱਚ ਦਾਖਲ ਕਰਵਾਇਆ ਗਿਆ। ਸੂਤਰਾਂ ਨੇ ਦੱਸਿਆ ਕਿ ਉਨ੍ਹਾ ਦੀ ਹਾਲਤ ਸਥਿਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਮਜ਼ ਪੁੱਜ ਕੇ ਉਨ੍ਹਾ ਦਾ ਹਾਲ ਜਾਣਿਆ।
ਬਰੈਂਪਟਨ ’ਚ ਪੁਜਾਰੀ ਫੜਿਆ
ਵੈਨਕੂਵਰ : ਪੁਲਸ ਨੇ ਐਤਵਾਰ ਬਰੈਂਪਟਨ ਦੇ ਪੁਜਾਰੀ ਨੂੰ ਔਰਤ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗਿ੍ਰਫਤਾਰ ਕਰ ਲਿਆ। ਪੁਜਾਰੀ ਦੀ ਪਛਾਣ 69 ਸਾਲਾ ਪੰਡਤ ਅਸ਼ੋਕ ਕੁਮਾਰ ਸ਼ਰਮਾ ਵਜੋਂ ਹੋਈ ਹੈ। ਪੁਲਸ ਅਨੁਸਾਰ ਪੰਡਤ ਤਿੰਨ ਮਾਰਚ ਨੂੰ ਔਰਤ ਦੇ ਘਰ ਪੂਜਾ ਕਰਨ ਗਿਆ ਸੀ। ਔਰਤ ਨੇ ਸ਼ਿਕਾਇਤ ਕੀਤੀ ਕਿ ਪੁਜਾਰੀ ਨੇ ਮੌਕੇ ਦਾ ਫਾਇਦਾ ਉਠਾ ਕੇ ਸਰੀਰਕ ਸ਼ੋਸ਼ਣ ਕੀਤਾ ਤੇ ਫਰਾਰ ਹੋ ਗਿਆ। ਪੁਲਸ ਨੂੰ ਖਦਸ਼ਾ ਹੈ ਕਿ ਉਸ ਨੇ ਹੋਰ ਔਰਤਾਂ ਦਾ ਸ਼ੋਸ਼ਣ ਕੀਤਾ ਹੋਵੇਗਾ, ਜਿਸ ਲਈ ਉਸ ਨੇ ਅਪੀਲ ਕੀਤੀ ਹੈ ਕਿ ਅਜਿਹੀਆਂ ਹੋਰ ਪੀੜਤ ਔਰਤਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ।
ਅਮਰੀਕਾ ’ਚ ਮੰਦਰ ਦੀ ਭੰਨਤੋੜ
ਨਿਊਯਾਰਕ : ਕੈਲੀਫੋਰਨੀਆ ਵਿੱਚ ਸ਼ਰਾਰਤੀਆਂ ਨੇ ਮੰਦਰ ਦੀ ਭੰਨਤੋੜ ਕਰ ਦਿੱਤੀ। ਇਹ ਮੰਦਰ ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ ਨਾਲ ਸੰਬੰਧਤ ਹੈ। ਮੰਦਰ ਦੇ ਬੁਲਾਰੇ ਨੇ ਦੱਸਿਆ ਕਿ ਚਿਨੋ ਹਿਲਜ਼ ਵਿੱਚ ਸ੍ਰੀ ਸਵਾਮੀਨਾਰਾਇਣ ਮੰਦਰ ਨੂੰ ਅਪਵਿੱਤਰ ਕੀਤਾ ਗਿਆ। ਉਸ ਨੇ ਇਸ ਕਾਰੇ ਤੇ ਨਫਰਤ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ ਉੱਤਰੀ ਅਮਰੀਕਾ ਵਿੱਚ ਹਿੰਦੂ ਧਰਮ ਦੇ ਸਮੂਹ ਕੋਲਿਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਨੇ ਇਸ ਮਾਮਲੇ ਤੇ ਪਿਛਲੇ ਸਮੇਂ ਦੌਰਾਨ ਵਾਪਰੀਆਂ ਅਜਿਹੀਆਂ ਘਟਨਾਵਾਂ ਦੀ ਜਾਂਚ ਦੀ ਮੰਗ ਕੀਤੀ ਹੈ।