13.8 C
Jalandhar
Monday, December 23, 2024
spot_img

ਇਪਟਾ ਪ੍ਰਧਾਨ ਡਾ. ਰਣਬੀਰ ਸਿੰਘ ਦਾ ਦੇਹਾਂਤ

ਚੰਡੀਗੜ੍ਹ. ਇਪਟਾ ਦੇ ਰਾਸ਼ਟਰੀ ਪ੍ਰਧਾਨ, ਚਰਚਿੱਤ ਨਾਟਕਕਾਰ, ਫਿਲਮ ਅਦਾਕਾਰ ਅਤੇ ਇਤਿਹਾਸਕਾਰ ਡਾ. ਰਣਬੀਰ ਸਿੰਘ ਦਾ 93 ਸਾਲ ਦੀ ਉਮਰ ਵਿਚ ਲੰਮੀ ਬਿਮਾਰੀ ਤੋਂ ਬਾਅਦ ਜੈਪੁਰ ਦੇ ਹਸਪਤਾਲ ਵਿਚ ਦੇਹਾਂਤ ਹੋ ਗਿਆ। ਰਾਜ ਘਰਾਣੇ ਦੇ ਬੰਧਨ ਤੋੜ ਕੇ ਡਾ. ਰਣਬੀਰ ਸਿੰਘ ਨੇ ਰੰਗਮੰਚ ਦੇ ਖੇਤਰ ਵਿਚ ਕਦਮ ਰੱਖਿਆ ਅਤੇ ਹਾਏ ਮੇਰਾ ਦਿਲ, ਸਰਾਏ ਕੀ ਮਾਲਕਿਨ, ਗੁਲਫ਼ਾਮ, ਮਖੋਟੋਂ ਕੀ ਜ਼ਿੰਦਗੀ, ਮਿਰਜ਼ਾ ਸਾਹਿਬ, ਅੰਮਿ੍ਰਤ ਜਲ, ਤਨਹਾਈ ਕੀ ਰਾਤ, ‘ਰਾਮ ਲੀਲ੍ਹਾ’, ‘ਤੈਮੂਰ’, ‘ਪ੍ਰਾਰਥਨਾਚਿੱਤ’, ‘ਗੱਤਰੀ ਬਾਈ’, ‘ਪਰਦਾਫਾਸ਼’, ‘ਮੱਕੜ ਜਾਲ’ ਵਰਗੇ ਸਮਾਜਿਕ ਮਸਲੇ ਛੋਂਹਦੇ ਅਨੇਕਾਂ ਚਰਚਿੱਤ ਨਾਟਕ ਲਿਖ ਕੇ ਦੇਸ਼ ਭਰ ਵਿਚ ਸੈਂਕੜੇ ਵਾਰ ਮੰਚਿਤ ਕੀਤੇ। ਇਪਟਾ ਦੇ ਸੂਬਾਈ ਪ੍ਰਧਾਨ ਸੰਜੀਵਨ ਸਿੰਘ ਨੇ ਦੱਸਿਆ ਕਿ ਡਾ. ਰਣਬੀਰ ਸਿੰਘ ਆਪਣੇ ਆਖਰੀ ਸਾਹਾਂ ਤੱਕ ਇਪਟਾ ਦੀਆਂ ਦੇਸ਼ ਭਰ ਵਿਚ ਰੰਗਮੰਚੀ, ਸੱਭਿਆਚਾਰਕ ਤੇ ਸਮਾਜਿਕ ਗਤੀਵਿਧੀਆਂ ਵਿਚ ਸਰਗਰਮ ਰਹੇ।
ਇਪਟਾ ਦੇ ਸੂਬਾਈ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸਕੱਤਰ ਕਮਲ ਨੈਨ ਸਿੰਘ ਸੇਖੋਂ ਤੇ ਇਪਟਾ, ਪੰਜਾਬ ਦੇ ਆਗੂਆਂ ਬਠਿੰਡਾ ਤੋਂ ਜੇ.ਸੀ. ਪਰਿੰਦਾ, ਮਾਨਸਾ ਤੋਂ ਮੇਘ ਰਾਜ ਰੱਲਾ, ਸੰਗਰੂਰ ਤੋਂ ਦਲਬਾਰ ਸਿੰਘ ਚੱਠਾ ਸੇਖਵਾਂ, ਪਟਿਆਲਾ ਤੋਂ ਹਰਜੀਤ ਕੈਂਥ ਅਤੇ ਡਾ. ਕੁਲਦੀਪ ਸਿੰਘ ਦੀਪ, ਮੁਹਾਲੀ ਤੋਂ ਨਰਿੰਦਰ ਪਾਲ ਨੀਨਾ, ਰੋਪੜ ਤੋਂ ਸੁਰਿੰਦਰ ਰਸੂਲਪੁਰ ਤੇ ਰਾਬਿੰਦਰ ਰੱਬੀ, ਅੰਮਿ੍ਰਤਸਰ ਤੋਂ ਬਲਬੀਰ ਮੂਧਲ, ਗੁਰਦਾਸਪੁਰ ਤੋਂ ਗੁਰਮੀਤ ਪਾਹੜਾ, ਕਪੂਰਥਲਾ ਤੋਂ ਡਾ. ਹਰਭਜਨ ਸਿੰਘ, ਲੁਧਿਆਣਾ ਤੋਂ ਪ੍ਰਦੀਪ ਸ਼ਰਮਾ ਤੇ ਰਾਜਵਿੰਦਰ ਸਮਰਾਲਾ, ਨਵਾਂ ਸ਼ਹਿਰ ਤੋਂ ਪ੍ਰੋਫੈਸਰ ਗੁਰਪ੍ਰੀਤ ਸਿੰਘ, ਮੋਗੇ ਤੋਂ ਅਵਤਾਰ ਸਿੰਘ ਮੋਗਾ, ਜਲੰਧਰ ਤੋਂ ਨੀਰਜ ਕੌਸ਼ਿਕ ਤੇ ਗੁਰਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਪ੍ਰੋਫੈਸਰ ਗੁਰਪ੍ਰੀਤ ਸਿੰਘ, ਫਜ਼ਿਲਕਾ ਤੋਂ ਸੁਖਦੀਪ ਸਿੰਘ ਭੁੱਲਰ ਨੇ ਦੁਖੀ ਪਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਰਣਬੀਰ ਸਿੰਘ ਦਾ ਵਿਛੋੜਾ ਇਪਟਾ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।

Related Articles

LEAVE A REPLY

Please enter your comment!
Please enter your name here

Latest Articles