ਮਨਜੀਤ ਕੌਰ ਗਾਮੀਵਾਲਾ ਕਤਲ ਕੇਸ : ਮੰਗਾਂ ਮੰਨੇ ਜਾਣ ਉਪਰੰਤ ਧਰਨਾ ਚੁੱਕਣ ਦਾ ਫੈਸਲਾ

0
39

ਮਾਨਸਾ/ਬੁਢਲਾਡਾ (ਆਤਮਾ ਸਿੰਘ ਪਮਾਰ)
ਸੀ ਪੀ ਆਈ ਦੀ ਨਿੱਧੜਕ ਤੇ ਨਿੱਡਰ ਆਗੂ ਤੇ ਸੂਬਾ ਕੌਂਸਲ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਪੰਜਾਬ ਇਸਤਰੀ ਸਭਾ ਮਾਨਸਾ ਮਨਜੀਤ ਕੌਰ ਗਾਮੀਵਾਲਾ ਦੇ ਸਿਆਸੀ ਕਤਲ ਦੇ ਦੋਸ਼ੀਆਂ ਦੀ ਗਿ੍ਰਫਤਾਰੀ, ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਬਣਾਉਣ, ਯੋਗ ਮੁਆਵਜ਼ਾ ਤੇ ਪਰਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀਆਂ ਮੰਗਾਂ ਸੋਮਵਾਰ ਮੰਨੇ ਜਾਣ ਉਪਰੰਤ ਬੁਢਲਾਡਾ ’ਚ ਤਿੰਨ ਦਿਨਾਂ ਤੋਂ ਜਾਰੀ ਧਰਨਾ ਚੁੱਕ ਲੈਣ ਦਾ ਫੈਸਲਾ ਕੀਤਾ ਗਿਆ। ਡੀ ਐਸ ਪੀ ਪਿ੍ਰਤਪਾਲ ਸਿੰਘ ਤੇ ਤਹਿਸੀਲਦਾਰ ਅਜੇ ਪਾਲ ਸਿੰਘ ਵੱਲੋਂ ਮੰਗਾਂ ਨੂੰ ਧਰਨੇ ਮੌਕੇ ਜਨਤਕ ਤੌਰ ’ਤੇ ਮੰਨਣ ਅਤੇ ਲਾਗੂ ਕਰਵਾਉਣ ਦਾ ਭਰੋਸਾ ਦਿਵਾਉਣ ਉਪਰੰਤ ਐਕਸ਼ਨ ਕਮੇਟੀ ਤੇ ਪਰਵਾਰ ਬੀਬੀ ਗਾਮੀਵਾਲਾ ਦੇ ਪੋਸਟਮਾਰਟਮ ਲਈ ਰਾਜ਼ੀ ਹੋ ਗਏ।
ਸੀ ਪੀ ਆਈ ਆਗੂ ਵੇਦ ਪ੍ਰਕਾਸ਼ ਨੇ ਕਿਹਾ ਕਿ 11 ਮਾਰਚ ਨੂੰ ਬੁਢਲਾਡਾ ਹਸਪਤਾਲ ਤੋਂ ਬੀਬੀ ਗਾਮੀਵਾਲਾ ਦੀ ਮਿ੍ਰਤਕ ਦੇਹ ਪਿੰਡ ਗਾਮੀਵਾਲਾ ਵਿਖੇ ਕਾਫਲੇ ਸਮੇਤ ਪੁੱਜੇਗੀ ਅਤੇ ਸਵੇਰੇ 11 ਵਜੇ ਸਸਕਾਰ ਹੋਵੇਗਾ।ਇਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ, ਬੀ ਕੇ ਯੂ ਧਨੇਰ ਦੇ ਸੂਬਾਈ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ, ਸੀ ਪੀ ਆਈ ਐੱਮ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਸਵਰਨਜੀਤ ਦਲਿਓ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਉਘੇ ਸਮਾਜ ਸੇਵਕ ਮਾਨਿਕ ਗੋਇਲ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਫਫੜੇ, ਬੀ ਕੇ ਯੂ ਲੱਖੋਵਾਲ ਦੇ ਦਰਸ਼ਨ ਸਿੰਘ ਜਟਾਨਾ, ਬੀ ਕੇ ਯੂ ਮਾਲਵਾ ਦੇ ਮਲੂਕ ਸਿੰਘ ਹੀਰਕੇ, ਬੀ ਕੇ ਯੂ ਉਗਰਾਹਾਂ ਦੇ ਜੋਗਿੰਦਰ ਸਿੰਘ ਦਿਆਲਪੁਰਾ, ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਜਸਵੀਰ ਕੌਰ ਨੱਤ, ਬੀ ਕੇ ਯੂ ਡਕੌਂਦਾ ਬੁਰਜ ਗਿੱਲ ਦੇ ਲਛਮਣ ਸਿੰਘ ਚੱਕ ਅਲੀ ਸ਼ੇਰ, ਬੀ ਕੇ ਯੂ ਰਾਜੇਵਾਲ ਦੇ ਦਿਲਬਾਗ ਸਿੰਘ ਕਲੀਪੁਰ, ਪੰਜਾਬ ਕਿਸਾਨ ਯੂਨੀਅਨ ਦੇ ਗੁਰਜੰਟ ਸਿੰਘ ਮਾਨਸਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ, ਬਹੁਜਨ ਮੁਕਤੀ ਪਾਰਟੀ ਦੇ ਜਸਵੰਤ ਸਿੰਘ ਮਾਨਸਾ, ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਜੋਗਾ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਗਦੇਵ ਸਿੰਘ ਚਕੇਰੀਆਂ, ਖੇਤ ਮਜ਼ਦੂਰ ਸਭਾ ਦੇ ਸੀਤਾਰਾਮ ਗੋਬਿੰਦਪੁਰਾ, ਕੁਲ ਹਿੰਦ ਕਿਸਾਨ ਸਭਾ ਦੇ ਮਲਕੀਤ ਸਿੰਘ ਮੰਦਰਾਂ, ਭੀਮ ਸਿੰਘ ਫੌਜੀ, ਮੁਲਾਜ਼ਮ ਆਗੂ ਜਗਸੀਰ ਸਿੰਘ ਰਾਏ ਕੇ, ਨੌਜਵਾਨ ਆਗੂ ਜਗਤਾਰ ਕਾਲਾ ਆਦਿ ਆਗੂਆਂ ਨੇ ਧਰਨੇ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਮਸਲੇ ਹੱਲ ਕਰਵਾਉਣ ਲਈ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ।
ਧਰਨੇ ਮੌਕੇ ਹੋਰਨਾਂ ਤੋਂ ਇਲਾਵਾ ਰੂਪ ਸਿੰਘ ਢਿੱਲੋਂ, ਕਰਨੈਲ ਭੀਖੀ, ਹਰਮੀਤ ਬੋੜਾਵਾਲ, ਕਰਨੈਲ ਦਾਤੇਵਾਸ, ਅਸ਼ੋਕ ਲਾਕੜਾ, ਭੁਪਿੰਦਰ ਗੁਰਨੇ, ਚਿਮਨ ਲਾਲ ਕਾਕਾ, ਭੀਮ ਮੰਡੇਰ, ਸਿਮਰਜੀਤ ਕੁਲਰੀਆਂ, ਸੁਖਰਾਜ ਜੋਗਾ, ਮੇਜਰ ਸੂਬੇਦਾਰ ਸ਼ੇਰ ਖਾਂ ਵਾਲਾ, ਜਸਵੰਤ ਸਿੰਘ ਬੀਰੋਕੇ, ਜਗਸੀਰ ਬਰੇਟਾ, ਹਰਜਿੰਦਰ ਸਿੰਘ ਬਰੇਟਾ, ਪੂਰਨ ਸਿੰਘ ਸਰਦੂਲਗੜ੍ਹ, ਬੂਟਾ ਸਿੰਘ ਬਾਜੇ ਵਾਲਾ, ਗੁਰਦਿਆਲ ਦਲੇਲ ਸਿੰਘ ਵਾਲਾ, ਪਵਨ ਕੁਮਾਰ, ਹਰਦਿਆਲ ਸਿੰਘ ਬੁਢਲਾਡਾ, ਗਰੀਬੂ ਸਿੰਘ, ਬੰਬੂ ਸਿੰਘ, ਗੋਰਾ ਟਾਹਲੀਆਂ, ਅਮਰੀਕ ਮੰਦਰਾਂ, ਸੁਲੱਖਣ ਸਿੰਘ ਕਾਹਨਗੜ੍ਹ, ਜੱਗਾ ਸ਼ੇਰ ਖਾਂ, ਸ਼ੰਭੂ ਮੰਡੇਰ, ਮਲਕੀਤ ਬਖਸ਼ੀਵਾਲਾ ਅਤੇ ਦਰਸ਼ਨ ਟਾਹਲੀਆਂ ਨੇ ਵੀ ਸੰਬੋਧਨ ਕੀਤਾ।ਇਸ ਤੋਂ ਪਹਿਲਾਂ ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਪਟਿਆਲਾ ’ਚ ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਪੰਜਾਬ ਇਸਤਰੀ ਸਭਾ ਦੀ ਮਾਨਸਾ ਜ਼ਿਲ੍ਹੇ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਗਾਮੀਵਾਲਾ ਦੇ ਬੇਰਹਿਮੀ ਨਾਲ ਇਸਤਰੀ ਕੌਮਾਂਤਰੀ ਦਿਵਸ ਵਾਲੇ ਦਿਨ 8 ਮਾਰਚ ਨੂੰ ਕੀਤੇ ਗਏ ਕਤਲ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਸੀ ਕਿ ਮਨਜੀਤ ਕੌਰ ਇਸਤਰੀਆਂ ਦੇ ਹੱਕਾਂ ਦੀ ਰਾਖੀ ਕਰਨ ਅਤੇ ਹੱਕਾਂ ਲਈ ਜਾਗਰੂਕ ਕਰਨ ਲਈ ਇੱਕ ਜਾਣੀ ਪਛਾਣੀ ਉੱਚ ਪਾਏ ਦੇ ਆਗੂ ਸਨ। ਉਹ ਇਕ ਰਾਜਨੀਤਕ ਹਸਤੀ ਵੀ ਸਨ।ਪਰ ਹੈਰਨਗੀ ਦੀ ਗੱਲ ਹੈ ਕਿ ਜ਼ਿਲ੍ਹਾ ਮਾਨਸਾ ਦੇ ਪੁਲਸ ਅਤੇ ਸਿਵਲ ਪ੍ਰਸ਼ਾਸ਼ਨ ਨੇ ਇਸ ਕਤਲ ਨੂੰ ਬੜੇ ਹੀ ਹਲਕੇ ਵਿੱਚ ਲਿਆ ਹੋਇਆ ਹੈ।ਖਾਸ ਕਰਕੇ ਸਬੰਧਤ ਥਾਣੇ ਦੇ ਐਸ.ਐਚ.ਓ. ਦਾ ਰੋਲ ਤਾਂ ਜ਼ਿੰੰਮੇਵਾਰੀ ਵਾਲਾ ਨਹੀਂ ਹੈ।ਜ਼ਿਲ੍ਹੇ ਦੀਆਂ ਰਾਜਨੀਤਕ ਪਾਰਟੀਆਂ, ਜਨਤਕ ਜਥੇਬੰਦੀਆਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਇਸ ਕਤਲ ਦਾ ਗੰਭੀਰ ਨੋਟਿਸ ਲੈਂਦਿਆਂ ਆਵਾਜ਼ ਬੁਲੰਦ ਕਰਦਿਆਂ ਇਨਸਾਫ ਲੈਣ ਲਈ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। ਪਰ ਅਜੇ ਤੱਕ ਪ੍ਰਸ਼ਾਸ਼ਨ ਵਲੋਂ ਕੋਈ ਗੰਭੀਰਤਾ ਨਹੀਂ ਵਿਖਾਈ ਜਾ ਰਹੀ।ਜਦ ਕਿ ਜੇਕਰ ਇਸ ਕਤਲ ਦੀ ਡੂੰਘਾਈ ਨਾਲ ਸਹੀ ਜਾਂਚ ਕੀਤੀ ਜਾਵੇ ਤਾਂ ਕਿਸੇ ਤਰ੍ਹਾਂ ਦੀ ਗੰਭੀਰ ਸਾਜ਼ਿਸ਼ ਤੋਂ ਪਰਦਾ ਉੱਠ ਸਕਦਾ ਹੈ ਅਤੇ ਕਈ ਤਰ੍ਹਾਂ ਦੇ ਤੱਥ ਸਾਹਮਣੇ ਆ ਸਕਦੇ ਹਨ।ਏਟਕ ਆਗੂਆਂ ਨੇ ਪੰਜਾਬ ਸਰਕਾਰ, ਡੀ.ਜੀ.ਪੀ. ਪੰਜਾਬ ਪੁਲਸ ਅਤੇ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਸੀ ਕਿ ਬੀਬੀ ਮਨਜੀਤ ਕੌਰ ਦੇ ਕਤਲ ਨੂੰ ਸਾਧਾਰਨ ਨਾ ਸਮਝਦੇ ਹੋਏ ਬਕਾਇਦਾ ਤੌਰ ’ਤੇ ਇਸ ਦੀ ਤਹਿ ਤੱਕ ਜਾਂਚ ਕਰਕੇ ਸਹੀ ਤੱਥ ਸਾਹਮਣੇ ਲਿਆਉਣ ਲਈ ਇੱਕ ਸਿੱਟ ਦਾ ਗਠਨ ਕੀਤਾ ਜਾਵੇ।ਆਗੂਆਂ ਨੇ ਇਹ ਵੀ ਜ਼ੋਰਦਾਰ ਮੰਗ ਕੀਤੀ ਸੀ ਕਿ ਪਰਵਾਰ ਦੀ ਅੱਤ ਮਾੜੀ ਆਰਥਿਕ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਪਰਵਾਰਕ ਮੈਂਬਰ ਨੂੰ ਤੁਰੰਤ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਘੱਟੋਘੱਟ 10 ਲੱਖ ਰੁਪਏ ਦਾ ਫੌਰੀ ਤੌਰ ’ਤੇ ਮੁਆਵਜ਼ਾ ਦਿੱਤਾ ਜਾਵੇ। ਜੇਕਰ ਸਰਕਾਰ ਅਤੇ ਪ੍ਰਸ਼ਾਸ਼ਨ ਨੇ ਅਣਗੌਲਿਆ ਕੀਤਾ ਤਾਂ ਪੰਜਾਬ ਏਟਕ ਮਾਨਸਾ ਵਿਖੇ ਇਨਸਾਫ ਲਈ ਚਲ ਰਹੇ ਸੰਘਰਸ਼ ਵਿੱਚ ਵਧ ਚੜ੍ਹਕੇ ਸ਼ਾਮਲ ਹੋਵੇਗੀ।
ਇਸੇ ਦੌਰਾਨ ਬੀਬੀ ਮਨਜੀਤ ਕੌਰ ਦੇ ਕੁੱਝ ਗੁੰਡਾ ਅਨਸ਼ਰਾਂ ਵਲੋਂ ਕੀਤੇ ਗਏ ਕਤਲ ’ਤੇ ਪੰਜਾਬ ਸੀ ਪੀ ਆਈ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਾਤਲਾਂ ਦੀ ਜਲਦੀ ਤੋਂ ਜਲਦੀ ਗਿ੍ਰਫਤਾਰੀ ਦੀ ਮੰਗ ਕੀਤੀ ਸੀ। ਪੰਜਾਬ ਸੀ ਪੀ ਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਕਿਹਾ ਕਿ ਪ੍ਰਾਂਤ ਵਿਚ ਅਮਨ-ਕਾਨੂੰਨ ਵਰਗੀ ਕੋਈ ਗੱਲ ਨਹੀਂ ਰਹੀ। ਗੈਂਗਸਟਰ ਟੋਲੀਆਂ ਬਣਾ ਕੇ ਘੁੰਮ ਰਹੇ ਹਨ ਤੇ ਫਿਰੌਤੀਆਂ ਲੈ ਕੇ ਕਤਲ ਕਰਕੇ ਦਨ-ਦਨਾਉਦੇ ਸ਼ਰੇਆਮ ਘੁੰਮ ਰਹੇ ਹਨ। ਸਾਥੀ ਬਰਾੜ ਨੇ ਅੱਗੇ ਆਖਿਆ ਕਿ ਜੇਕਰ ਬੀਬੀ ਮਨਜੀਤ ਕੌਰ ਦੇ ਕਾਤਲਾਂ ਨੂੰ ਫੌਰਨ ਗਿ੍ਰਫਤਾਰ ਨਾ ਕੀਤਾ ਗਿਆ ਤਾਂ ਸੀ ਪੀ ਆਈ ਨੂੰ ਸੰਘਰਸ਼ ਵਧੇਰੇ ਤੇਜ਼ ਕਰਨਾ ਪੈਣਾ ਹੈ।