ਟਰੰਪ ਮਜ਼ਾਕ ਵੀ ਕਰਦੈ!

0
102

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਬਿਆਨਾਂ ਅਤੇ ਫੈਸਲਿਆਂ ਲਈ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ, ਪਰ ਇਸ ਵਾਰ ਉਹ ਅਜੀਬ ਘਟਨਾ ਕਾਰਨ ਸੁਰਖੀਆਂ ਵਿੱਚ ਆ ਗਏ। ਜੁਆਇੰਟ ਬੇਸ ਐਂਡਰਿਊਜ਼ ਵਿਖੇ ਸ਼ੁੱਕਰਵਾਰ ਜਹਾਜ਼ ਚੜ੍ਹਨ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦੇ ਸਮੇਂ ਇੱਕ ਮਹਿਲਾ ਪ੍ਰੈੱਸ ਰਿਪੋਰਟਰ ਦਾ ਮਾਈਕ੍ਰੋਫੋਨ ਉਨ੍ਹਾ ਦੇ ਮੂੰਹ ’ਤੇ ਜਾ ਵੱਜਿਆ। ਟਰੰਪ ਇਸ ਅਣਕਿਆਸੀ ਘਟਨਾ ਤੋਂ ਹੈਰਾਨ ਰਹਿ ਗਏ ਅਤੇ ਤੁਰੰਤ ਆਪਣਾ ਸਿਰ ਪਿੱਛੇ ਕੀਤਾ। ਹਾਲਾਂਕਿ ਉਨ੍ਹਾ ਆਪਣਾ ਖਾਸ ਗੁੱਸਾ ਜ਼ਾਹਰ ਨਹੀਂ ਕੀਤਾ। ਟਰੰਪ ਨੇ ਰਿਪੋਰਟਰ ਵੱਲ ਰਤਾ ਟੇਢੀ ਨਿਗਾਹ ਮਾਰੀ ਅਤੇ ਆਪਣੀਆਂ ਦੋਵੇਂ ਭਵਾਂ ਨੂੰ ਚੜ੍ਹਾਉਂਦਿਆਂ ਥੋੜ੍ਹੀ ਜਿਹੀ ਪ੍ਰਤੀਕਿਰਿਆ ਦਿੱਤੀ। ਹਾਲਾਂਕਿ, ਇਸ ਤੋਂ ਫੌਰੀ ਬਾਅਦ ਪ੍ਰੈੱਸ ਰਿਪੋਰਟਰ ਨੂੰ ਮੁਆਫੀ ਮੰਗਦੇ ਸੁਣਿਆ ਗਿਆ। ਟਰੰਪ ਨੇ ਕੋਲੋਂ ਲੰਘਦੇ ਵਿਅਕਤੀ ਨੂੰ ਮਜ਼ਾਕ ਵਿੱਚ ਇਹ ਕਹਿੰਦਿਆਂ ਮਾਹੌਲ ਨੂੰ ਹਲਕਾ ਕੀਤਾ, ਕੀ ਤੁਸੀਂ ਕੁਝ ਦੇਖਿਆ? ਇਸ ਕੁੜੀ (ਰਿਪੋਰਟਰ) ਨੇ ਅੱਜ ਟੈਲੀਵਿਜ਼ਨ ’ਤੇ ਹਲਚਲ ਮਚਾ ਦਿੱਤੀ ਹੈ। ਇਹ ਅੱਜ ਰਾਤ ਵੱਡੀ ਖਬਰ ਹੋਣ ਵਾਲੀ ਹੈ!’