14.7 C
Jalandhar
Wednesday, December 11, 2024
spot_img

ਜਾਪਾਨ ਨੇ ਭਾਰਤ ਨੂੰ 5-2 ਨਾਲ ਹਰਾਇਆ

ਜਕਾਰਤਾ : ਏਸ਼ੀਆ ਕੱਪ ਦੇ ਗਰੁੱਪ (ਏ) ਮੁਕਾਬਲੇ ‘ਚ ਜਾਪਾਨ ਨੇ ਭਾਰਤ ਨੂੰ ਦੋ ਦੇ ਮੁਕਾਬਲੇ 5 ਗੋਲਾਂ ਨਾਲ ਹਰਾਇਆ | ਜਾਪਾਨ ਦੀ ਇਹ ਲਗਾਤਾਰ ਦੂਜੀ ਜਿੱਤ ਹੈ | ਭਾਰਤ ਨੇ ਹਾਲੇ ਆਪਣਾ ਖਾਤਾ ਖੋਲ੍ਹਣਾ ਹੈ | ਜਾਪਾਨ ਨੇ ਆਪਣੇ ਪਹਿਲੇ ਮੁਕਾਬਲੇ ‘ਚ ਇੰਡੋਨੇਸ਼ੀਆ ਨੂੰ 9-0 ਨਾਲ ਹਰਾਇਆ ਸੀ, ਜਦਕਿ ਭਾਰਤ ਨੇ ਪਾਕਿਸਤਾਨ ਨਾਲ 1-1 ਨਾਲ ਬਰਾਬਰੀ ਮੈਚ ਖੇਡਿਆ ਸੀ | ਏਸ਼ੀਆਈ ਖੇਡਾਂ 2018 ਦੇ ਗੋਲਡ ਮੈਡਲਿਸਟ ਜਾਪਾਨ ਨੇ ਮੈਚ ‘ਚ ਪਹਿਲਾਂ ਹੀ ਬੜ੍ਹਤ ਬਣਾ ਲਈ ਅਤੇ ਇੱਕ ਵਾਰ ਵੀ ਭਾਰਤ ਨੂੰ ਬਰਾਬਰੀ ‘ਤੇ ਆਉਣ ਨਹੀਂ ਦਿੱਤਾ | ਇਸ ਹਾਰ ਦੇ ਨਾਲ ਭਾਰਤ ਲਈ ਸੈਮੀਫਾਈਨਲ ‘ਚ ਪਹੁੰਚਣ ਦਾ ਰਾਹ ਮੁਸ਼ਕਲ ਹੋ ਗਿਆ ਹੈ | ਇਸ ਮੁਕਾਬਲੇ ਦੀ ਸ਼ੁਰੂਆਤ ‘ਚ ਦੋਵਾਂ ਟੀਮਾਂ ਬਰਾਬਰੀ ਦੀ ਟੱਕਰ ‘ਚ ਦਿਖਾਈ ਦਿੱਤੀਆਂ ਅਤੇ ਕਿਸੇ ਵੀ ਟੀਮ ਨੂੰ ਗੋਲ ਕਰਨ ‘ਚ ਸਫ਼ਲਤਾ ਨਹੀਂ ਮਿਲੀ | ਕੁਝ ਚੰਗੇ ਮੌਕੇ ਵੀ ਗੁਆਏ, ਜਿਸ ਕਾਰਨ ਪਹਿਲਾ ਕੁਆਰਟਰ ਬਿਨਾਂ ਕਿਸੇ ਗੋਲ ਦੇ ਹੀ ਖ਼ਤਮ ਹੋਇਆ | ਦੂਜੇ ਕੁਆਰਟਰ ‘ਚ ਵੀ ਸ਼ੁਰੂਆਤ ਇਸ ਤਰ੍ਹਾਂ ਦੀ ਹੀ ਸੀ, ਪਰ ਜਾਪਾਨ ਨੇ ਮੈਚ ਦੇ 24ਵੇਂ ਮਿੰਟ ‘ਚ ਪੈਨਲਟੀ ਕਾਰਨਰ ਨੂੰ ਗੋਲ ‘ਚ ਬਦਲ ਕੇ ਬੜ੍ਹਤ ਬਣਾ ਲਈ | ਜਾਪਾਨ ਨੇ ਇਸ ਤੋਂ ਬਾਅਦ ਵੀ ਕਈ ਹਮਲੇ ਕੀਤੇ, ਪਰ ਭਾਰਤੀ ਟੀਮ ਨੇ ਇਨ੍ਹਾਂ ਨੂੰ ਰੋਕੀ ਰੱਖਿਆ, ਪਰ ਟੀਮ ਇੰਡੀਆ ਵੀ ਕੋਈ ਗੋਲ ਨਹੀਂ ਕਰ ਸਕੀ | ਦੂਜਾ ਕੁਆਰਟਰ 1-0 ਨਾਲ ਜਾਪਾਨ ਦੇ ਹੱਕ ‘ਚ ਗਿਆ | ਮੈਚ ‘ਚ ਜ਼ੋਰਦਾਰ ਐਕਸ਼ਨ ਸ਼ੁਰੂ ਹੋਇਆ, ਤੀਜੇ ਕੁਆਰਟਰ ਦੇ ਅੰਤ ‘ਚ ਕੁਝ ਮਿੰਟਾਂ ਦੇ ਅੰਦਰ ਹੀ ਗੋਲ ਵਰਸਣ ਲੱਗੇ | ਜਾਪਾਨ ਨੇ ਇਸ ਕੁਆਰਟਰ ‘ਚ ਇੱਕ ਬੇਹਤਰੀਨ ਮੈਦਾਨੀ ਗੋਲ ਕਰਕੇ ਬੜ੍ਹਤ ਨੂੰ ਦੁਗਣੀ ਕਰ ਲਿਆ, ਪਰ ਕੁਆਰਟਰ ਖ਼ਤਮ ਹੋਣ ਤੋਂ ਕੁਝ ਸੈਕਿੰਡ ਪਹਿਲਾਂ ਭਾਰਤ ਨੇ ਪਹਿਲਾ ਗੋਲ ਕਰ ਲਿਆ | ਟੀਮ ਇੰਡੀਆ ਲਈ ਪਵਨ ਰਾਜਭਰ ਤੇ ਉਤਮ ਸਿੰਘ ਨੇ ਗੋਲ ਦਾਗੇ | ਆਖਰੀ ਕੁਆਰਟਰ ਦੀ ਸ਼ੁਰੂਆਤ ਹੋਰ ਵੀ ਜ਼ੋਰਦਾਰ ਰਹੀ ਅਤੇ 5 ਮਿੰਟ ਦੇ ਅੰਦਰ ਹੀ ਦੋ ਹੋਰ ਗੋਲ ਹੋ ਗਏ | ਜਾਪਾਨ ਨੇ ਆਖਰੀ 6 ਮਿੰਟਾਂ ਦੇ ਅੰਦਰ ਦੋ ਹੋਰ ਗੋਲ ਕਰਕੇ ਮੈਚ ਨੂੰ ਭਾਰਤ ਦੀ ਪਹੁੰਚ ਤੋਂ ਬਾਹਰ ਕਰ ਲਿਆ | ਯਾਮਾਸਾਕੀ ਕੋਜੀ ਨੇ 54ਵੇਂ ਅਤੇ ਕਾਵਾਬੇ ਕੋਸੀ ਨੇ 55ਵੇਂ ਮਿੰਟ ‘ਚ ਗੋਲ ਕੀਤੇ |

Related Articles

LEAVE A REPLY

Please enter your comment!
Please enter your name here

Latest Articles