29.4 C
Jalandhar
Friday, April 19, 2024
spot_img

ਦੇਵੀ-ਦੇਵਤੇ 800 ਸਾਲ ਤੋਂ ਪੂਜਾ ਤੋਂ ਬਿਨਾਂ ਮੌਜੂਦ ਹਨ ਤਾਂ ਉਵੇਂ ਹੀ ਰਹਿਣ ਦਿਓ!

ਨਵੀਂ ਦਿੱਲੀ : ਇਥੋਂ ਦੀ ਸਾਕੇਤ ਅਦਾਲਤ ਵਿਚ ਮੰਗਲਵਾਰ ਕੁਤਬ ਮੀਨਾਰ ਵਿਚ ਪੂਜਾ ਕਰਨ ਦੀ ਮੰਗ ਲਈ ਦਾਖਲ ਪਟੀਸ਼ਨ ‘ਤੇ ਸੁਣਵਾਈ ਮੁਕੰਮਲ ਹੋ ਗਈ | ਜਸਟਿਸ ਨਿਖਿਲ ਚੋਪੜਾ ਨੇ ਪੂਜਾ ਕਰਨ ਦੇ ਅਧਿਕਾਰ ਦੇਣ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਫੈਸਲਾ ਰਾਖਵਾਂ ਰੱਖ ਲਿਆ ਹੈ | ਇਸ ਮਾਮਲੇ ‘ਤੇ ਫੈਸਲਾ 9 ਜੂਨ ਨੂੰ ਸੁਣਾਇਆ ਜਾਵੇਗਾ | ਅਦਾਲਤ ਨੇ ਦੋਵਾਂ ਧਿਰਾਂ ਨੂੰ ਇੱਕ ਹਫਤੇ ਅੰਦਰ ਸੰਖੇਪ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ | ਸੁਣਵਾਈ ਦੌਰਾਨ ਅਦਾਲਤ ਨੇ ਪੁੱਛਿਆ ਕਿ ਕੀ ਅਪੀਲਕਰਤਾ ਨੂੰ ਕਿਸੇ ਕਾਨੂੰਨੀ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ ਹੈ | ਅਦਾਲਤ ਨੇ ਕਿਹਾ ਕਿ ਜੇਕਰ ਪਿਛਲੇ 800 ਸਾਲਾਂ ਤੋਂ ਦੇਵੀ-ਦੇਵਤੇ ਪੂਜਾ ਤੋਂ ਬਿਨਾਂ ਵੀ ਮੌਜੂਦ ਹਨ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਹੀ ਰਹਿਣ ਦਿਓ |

Related Articles

LEAVE A REPLY

Please enter your comment!
Please enter your name here

Latest Articles