ਚੇਨੱਈ : ਮਦਰਾਸ ਹਾਈ ਕੋਰਟ ਨੇ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ਮਜ਼ਾਕ ਉਡਾਉਣ ਦੇ ਦੋਸ਼ ਦਾ ਸਾਹਮਣਾ ਕਰ ਰਹੇ ਕਾਮੇਡੀਅਨ ਕੁਨਾਲ ਕਾਮਰਾ ਨੂੰ ਸ਼ੁੱਕਰਵਾਰ ਅੰਤਰਮ ਪੇਸ਼ਗੀ ਜ਼ਮਾਨਤ ਦੇ ਦਿੱਤੀ। 36 ਸਾਲਾ ਕਾਮਰਾ ਨੇ ਅਦਾਲਤ ਨੂੰ ਦੱਸਿਆ ਕਿ ਉਹ 2021 ਵਿੱਚ ਮੁੰਬਈ ਤੋਂ ਤਾਮਿਲਨਾਡੂ ਆ ਗਿਆ ਸੀ ਤੇ ਇਸ ਸੂਬੇ ਦਾ ਨਾਗਰਿਕ ਹੈ। ਉਸ ਨੂੰ ਮੁੰਬਈ ਪੁਲਸ ਵੱਲੋਂ ਗਿ੍ਰਫਤਾਰ ਕੀਤੇ ਜਾਣ ਦਾ ਡਰ ਹੈ। ਮੁੰਬਈ ਵਿੱਚ ਇੱਕ ਸ਼ੋਅ ਦੌਰਾਨ ਸ਼ਿੰਦੇ ਬਾਰੇ ਟਿੱਪਣੀ ਕਰਨ ’ਤੇ ਪੁਲਸ ਨੇ ਉਸ ਨੂੰ ਸੰਮਨ ਕੀਤਾ ਹੈ।