ਬੈਂਕਾਕ : ਸ਼ੁੱਕਰਵਾਰ ਗੁਆਂਢੀ ਮਿਆਂਮਾਰ ਵਿੱਚ ਆਏ 7.2 ਸ਼ਿੱਦਤ ਦੇ ਭੁਚਾਲ ਨੇ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ। ਇਸ ਸ਼ਹਿਰ ਵਿੱਚ ਇੱਕ ਕਰੋੜ 70 ਲੱਖ ਤੋਂ ਵੱਧ ਲੋਕ ਰਹਿੰਦੇ ਹਨ ਤੇ ਬਹੁਤਿਆਂ ਦੇ ਟਿਕਾਣੇ ਉੱਚੀਆਂ ਇਮਾਰਤਾਂ ਵਿੱਚ ਹਨ। ਭੁਚਾਲ ਏਨਾ ਜ਼ਬਰਦਸਤ ਸੀ ਕਿ ਝਟਕਿਆਂ ਨਾਲ ਪੁਲ ਅਤੇ ਇਮਾਰਤਾਂ ਹਿੱਲਣ ਲੱਗੀਆਂ। ਬੈਂਕਾਕ ਵਿੱਚ ਉਸਾਰੀ ਅਧੀਨ ਇਮਾਰਤ ਡਿੱਗਣ ਦੀ ਵੀਡੀਓ ਸਾਹਮਣੇ ਆਈ ਹੈ। ਕੁਝ ਉੱਚੀਆਂ ਇਮਾਰਤਾਂ ਦੇ ਅੰਦਰਲੇ ਸਵੀਮਿੰਗ ਪੂਲਾਂ ਵਿੱਚ ਲਹਿਰਾਂ ਉੱਠਦੀਆਂ ਨਜ਼ਰ ਆਈਆਂ।
ਭੁਚਾਲ ਦੇ ਝਟਕੇ ਮਿਆਂਮਾਰ, ਬੈਂਕਾਕ, ਪੂਰਬੀ ਭਾਰਤ, ਚੀਨ ਸਮੇਤ ਲਗਭਗ ਪੰਜ ਮੁਲਕਾਂ ਵਿੱਚ ਮਹਿਸੂਸ ਕੀਤੇ ਗਏ। ਭੁਚਾਲ ਕਾਰਨ 23 ਵਿਅਕਤੀਆਂ ਦੇ ਮਰਨ ਦੀ ਜਾਣਕਾਰੀ ਮਿਲੀ ਹੈ।