ਮਣੀਕਰਨ ’ਚ ਦਰੱਖਤ ਥੱਲੇ ਆ ਕੇ 6 ਮਰੇ

0
197

ਕੁੱਲੂ : ਐਤਵਾਰ ਸ਼ਾਮੀਂ ਕਰੀਬ ਪੰਜ ਵਜੇ ਮਣੀਕਰਨ ’ਚ ਗੁਰਦੁਆਰੇ ਕੋਲ ਹਨ੍ਹੇਰੀ ਨਾਲ ਉਖੜਿਆ ਵੱਡਾ ਦਰਖਤ ਕਾਰਾਂ ਤੇ ਫੂਡ ਸਟਾਲਾਂ ’ਤੇ ਡਿੱਗਣ ਨਾਲ 3 ਮਹਿਲਾਵਾਂ ਸਣੇ 6 ਵਿਅਕਤੀਆਂ ਦੀ ਮੌਤ ਹੋ ਗਈ। ਕਈ ਲੋਕ ਜ਼ਖਮੀ ਵੀ ਹੋਏ ਹਨ। ਮਿ੍ਰਤਕਾਂ ਵਿੱਚ ਦੋ ਵੈਂਡਰ, ਇੱਕ ਕਾਰ ਡਰਾਈਵਰ ਤੇ ਤਿੰਨ ਸੈਲਾਨੀ ਸ਼ਾਮਲ ਦੱਸੇ ਗਏ ਹਨ। ਦਰੱਖਤ ਉਖੜਨ ਕਾਰਨ ਪਹਾੜ ਤੋਂ ਢਿੱਗਾਂ ਵੀ ਡਿੱਗੀਆਂ।