ਸ਼ੇਅਰ ਬਾਜ਼ਾਰ ’ਚ ਜ਼ਬਰਦਸਤ ਗਿਰਾਵਟ

0
11

ਮੁੰਬਈ : ਆਈ ਟੀ ਅਤੇ ਪ੍ਰਾਈਵੇਟ ਬੈਂਕ ਸ਼ੇਅਰਾਂ ਵਿੱਚ ਵਿਕਰੀ ਕਾਰਨ ਮੰਗਲਵਾਰ ਸ਼ੇਅਰ ਬਾਜ਼ਾਰ ਵਿੱਚ ਵੱਡੀ ਗਿਰਾਵਟ ਸਾਹਮਣੇ ਆਈ। ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ਘਾਟੇ ਨਾਲ ਕਰਦੇ ਹੋਏ 30-ਸ਼ੇਅਰਾਂ ਵਾਲਾ ਬੀ ਐੱਸ ਈ ਸੈਂਸੇਕਸ 1,390.41 ਅੰਕ ਜਾਂ 1.80 ਪ੍ਰਤੀਸ਼ਤ ਡਿੱਗ ਕੇ 76,024.51 ’ਤੇ ਬੰਦ ਹੋਇਆ, ਕਿਉਂਕਿ ਇਸ ਦੇ 28 ਸ਼ੇਅਰ ਹੇਠਾਂ ਬੰਦ ਹੋਏ ਅਤੇ ਸਿਰਫ ਦੋ ਹੀ ਵਧੇ। ਦਿਨ ਦੌਰਾਨ ਸੂਚਕ ਅੰਕ 1,502.74 ਅੰਕ ਜਾਂ 1.94 ਪ੍ਰਤੀਸ਼ਤ ਡਿੱਗ ਕੇ 75,912.18 ’ਤੇ ਆ ਗਿਆ ਸੀ।
ਉਧਰ ਐੱਨ ਐੱਸ ਈ ਨਿਫਟੀ 353.65 ਅੰਕ ਜਾਂ 1.50 ਪ੍ਰਤੀਸ਼ਤ ਡਿੱਗ ਕੇ 23,165.70 ’ਤੇ ਆ ਗਿਆ। ਸੈਂਸੇਕਸ ਪੈਕ ਤੋਂ ਐੱਚ ਸੀ ਐਲ ਟੈੱਕ, ਬਜਾਜ ਫਿਨਸਰਵ, ਐੱਚ ਡੀ ਐੱਫ ਸੀ ਬੈਂਕ, ਬਜਾਜ ਫਾਇਨੈਂਸ, ਇਨਫੋਸਿਸ, ਟਾਈਟਨ, ਆਈ ਸੀ ਆਈ ਸੀ ਆਈ ਬੈਂਕ, ਸਨ ਫਾਰਮਾ, ਰਿਲਾਇੰਸ ਇੰਡਸਟਰੀਜ਼, ਲਾਰਸਨ ਐਂਡ ਟੂਬਰੋ, ਟੈਕ ਮਹਿੰਦਰਾ ਅਤੇ ਐੱਨ ਟੀ ਪੀ ਸੀ ਸਭ ਤੋਂ ਵੱਧ ਪਛੜ ਗਏ। ਲਾਭ ਲੈਣ ਵਾਲਿਆਂ ਵਿੱਚ ਇੰਡਸਇੰਡ ਬੈਂਕ 5 ਪ੍ਰਤੀਸ਼ਤ ਤੋਂ ਵੱਧ ਵਧਿਆ।