14.2 C
Jalandhar
Monday, December 23, 2024
spot_img

ਪੰਜ ਜੀਆਂ ਨੂੰ ਮਾਰ ਕੇ ਖੁਦ ਵੀ ਫਾਹਾ ਲਿਆ

ਅੰਬਾਲਾ : ਬਲਾਣਾ ਪਿੰਡ ਵਿਚ ਇਕ ਨੌਜਵਾਨ ਨੇ ਪਰਵਾਰ ਦੇ ਪੰਜ ਜੀਆਂ ਦੀ ਹੱਤਿਆ ਕਰਕੇ ਆਤਮਹੱਤਿਆ ਕਰ ਲਈ | ਨਿੱਜੀ ਇੰਸ਼ੋਰੈਂਸ ਕੰਪਨੀ ਵਿਚ ਨੌਕਰੀ ਕਰਦੇ ਸੁਖਵਿੰਦਰ ਸਿੰਘ ਨੇ ਪਹਿਲਾਂ ਮਾਤਾ-ਪਿਤਾ, ਪਤਨੀ ਤੇ ਬੱਚਿਆਂ ਨੂੰ ਮਾਰਿਆ ਤੇ ਫਿਰ ਖੁਦ ਫਾਹਾ ਲੈ ਲਿਆ | ਸ਼ੁੱਕਰਵਾਰ ਹੀ ਉਸ ਦੀ ਬੇਟੀ ਆਸ਼ੂ ਦਾ ਜਨਮ ਦਿਨ ਸੀ | ਭਾਣਜੇ ਕਰਨਦੀਪ ਨੇ ਜਨਮ ਦਿਨ ਦੀ ਮੁਬਾਰਕਬਾਦ ਦੇਣ ਲਈ ਸਵੇਰੇ ਫੋਨ ਕੀਤਾ ਤਾਂ ਕਿਸੇ ਨੇ ਚੁੱਕਿਆ ਨਹੀਂ | ਗੁਆਂਢੀਆਂ ਰਾਹੀਂ ਪਤਾ ਕਰਾਇਆ ਤਾਂ ਮਾਮਲੇ ਦਾ ਖੁਲਾਸਾ ਹੋਇਆ | ਮਰਨ ਵਾਲਿਆਂ ਵਿਚ ਸੰਗਤ ਰਾਮ (65), ਉਸ ਦੀ ਪਤਨੀ ਮਹਿੰਦਰੋ ਕੌਰ, ਸੁਖਵਿੰਦਰ ਸਿੰਘ (34), ਉਸ ਦੀ ਪਤਨੀ ਰੀਨਾ, ਅਸਮੀਤ ਉਰਫ ਆਸ਼ੂ (5) ਤੇ ਜਸਮੀਤ ਉਰਫ ਜੱਸੀ (7) ਸ਼ਾਮਲ ਹਨ | ਸੰਗਤ ਰਾਮ ਪਿੰਡ ਦੇ ਨੰਬਰਦਾਰ ਸਨ |
ਡੀ ਐੱਸ ਪੀ ਜੋਗਿੰਦਰ ਸ਼ਰਮਾ ਮੁਤਾਬਕ ਮੁਢਲੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਸੁਖਵਿੰਦਰ ਨੇ ਪੰਜ ਜੀਆਂ ਨੂੰ ਗਲ ਘੁੱਟ ਕੇ ਮਾਰਿਆ | ਮੌਕੇ ਤੋਂ ਮਿਲੇ ਸੁਸਾਈਡ ਨੋਟ ਵਿਚ 10 ਲੱਖ ਰੁਪਏ ਜਬਰੀ ਮੰਗਣ ਦਾ ਦੋਸ਼ ਲਾਇਆ ਗਿਆ ਹੈ | ਸੁਖਵਿੰਦਰ ਨੇ ਲਿਖਿਆ ਕਿ ਬਾਲ ਕਿਸ਼ਨ ਠਾਕੁਰ ਤੇ ਕਵੀ ਨਰੂਲਾ ਸਾਈ ਹੌਂਡਾ ਯਮੁਨਾਨਗਰ ਦਾ ਮਾਲਕ ਹੈ | ਇਹ ਮੇਰੇ ਤੋਂ ਜ਼ਬਰਦਸਤੀ 10 ਲੱਖ ਰੁਪਏ ਮੰਗ ਰਹੇ ਹਨ | ਨਾ ਦੇਣ ‘ਤੇ ਪਰਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇ ਰਹੇ ਹਨ | ਮੈਂ ਗਰੀਬ ਹਾਂ ਤੇ ਬਾਲ ਕਿਸ਼ਨ ਰੋਜ਼ਾਨਾ ਨੌਕਰੀ ਤੋਂ ਕੱਢਣ ਦੀ ਧਮਕੀ ਦਿੰਦਾ ਹੈ |
ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਬੇਨਤੀ ਹੈ ਕਿ ਇਨ੍ਹਾਂ ਖਿਲਾਫ ਉਚਿਤ ਕਾਰਵਾਈ ਕਰਨ | ਇਫਕੋ ਕੰਪਨੀ ਦੇ ਸਾਰੇ ਸੀਨੀਅਰਜ਼ ਨੂੰ ਵੀ ਬੇਨਤੀ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਸਟਾਫ ਨਾ ਰੱਖੋ, ਜੋ ਆਪਣੇ ਫਾਇਦੇ ਲਈ ਸਟਾਫ ਨੂੰ ਪ੍ਰੇਸ਼ਾਨ ਕਰਦੇ ਹਨ | ਮੈਨੂੰ ਪਤਾ ਹੈ ਕਿ ਮਾਮਲਾ ਦਬਾ ਦਿੱਤਾ ਜਾਵੇਗਾ | ਕੋਈ ਕਾਰਵਾਈ ਨਹੀਂ ਹੋਵੇਗੀ, ਕਿਉਂਕਿ ਪੈਸੇ ਦੇ ਪਿੱਛੇ ਸਭ ਕੁਝ ਦੱਬ ਜਾਂਦਾ ਹੈ |

Related Articles

LEAVE A REPLY

Please enter your comment!
Please enter your name here

Latest Articles