ਮੁੰਬਈ : ਉੱਘੇ ਅਦਾਕਾਰ ਮਨੋਜ ਕੁਮਾਰ ਦਾ ਸਨਿੱਚਰਵਾਰ ਸਰਕਾਰੀ ਸਨਮਾਨਾਂ ਤੇ ਤਿੰਨ ਤੋਪਾਂ ਦੀ ਸਲਾਮੀ ਨਾਲ ਅੰਤਮ ਸਸਕਾਰ ਕੀਤਾ ਗਿਆ। ਜੁਹੂ ਦੇ ਪਵਨ ਹੰਸ ਸ਼ਮਸ਼ਾਨਘਾਟ ਵਿੱਚ ਮੌਜੂਦ ਮਨੋਰੰਜਨ ਉਦਯੋਗ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਅਮਿਤਾਭ ਬੱਚਨ, ਰਾਜ ਬੱਬਰ, ਪ੍ਰੋਮ ਚੋਪੜਾ ਤੇ ਸੀਨੀਅਰ ਪਟਕਥਾ ਲੇਖਕ ਸਲੀਮ ਖਾਨ ਸ਼ਾਮਲ ਸਨ। ਦੋ ਪੁੱਤਰਾਂ ਵਿਸ਼ਾਲ ਅਤੇ ਕੁਨਾਲ ਨੇ ਚਿਖਾ ਨੂੰ ਅਗਨੀ ਦਿੱਤੀ।
ਵਿਖਾਵਾਕਾਰੀਆਂ ਨੂੰ ਨੋਟਿਸ
ਮੁਜ਼ੱਫ਼ਰਨਗਰ : ਯੂ ਪੀ ਦੇ ਮੁਜ਼ੱਫ਼ਰਨਗਰ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਕਾਲੇ ਬਿੱਲੇ ਲਗਾ ਕੇ ਵਕਫ (ਸੋਧ) ਬਿੱਲ, 2025 ਦਾ ਵਿਰੋਧ ਕਰਨ ਵਾਲੇ 24 ਲੋਕਾਂ ਵਿਰੁੱਧ ਨੋਟਿਸ ਜਾਰੀ ਕੀਤੇ ਹਨ ਅਤੇ ਉਨ੍ਹਾਂ ਨੂੰ 2-2 ਲੱਖ ਰੁਪਏ ਦੇ ਬਾਂਡ ਜਮ੍ਹਾਂ ਕਰਨ ਲਈ ਕਿਹਾ ਹੈ।




