ਘਰੇਲੂ ਗੈਸ 50 ਰੁਪਏ ਚੜ੍ਹੀ

0
9

ਨਵੀਂ ਦਿੱਲੀ : ਕੇਂਦਰੀ ਤੇਲ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਕਿਹਾ ਕਿ ਵੰਡ ਕੰਪਨੀਆਂ ਨੇ ਰਸੋਈ ਗੈਸ/ਐੱਲ ਪੀ ਜੀ ਦੀ ਕੀਮਤ 50 ਰੁਪਏ ਪ੍ਰਤੀ ਸਿਲੰਡਰ ਵਧਾ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਉੱਜਵਲਾ ਅਤੇ ਆਮ ਸ਼੍ਰੇਣੀ ਦੇ ਗਾਹਕਾਂ ਦੋਵਾਂ ਲਈ ਗੈਸ ਦੀ ਕੀਮਤ ਵਧਾਈ ਗਈ ਹੈ। ਵਾਧੇ ਉਪਰੰਤ 14.2 ਕਿੱਲੋ ਵਾਲੇ ਸਿਲੰਡਰ ਦੀ ਕੀਮਤ ਆਮ ਉਪਭੋਗਤਾਵਾਂ ਲਈ 803 ਰੁਪਏ ਤੋਂ ਵਧ ਕੇ 853 ਰੁਪਏ ਅਤੇ ਉੱਜਵਲਾ ਯੋਜਨਾ ਦੇ ਤਹਿਤ ਉਪਭੋਗਤਾਵਾਂ ਲਈ 503 ਰੁਪਏ ਤੋਂ ਵਧ ਕੇ 553 ਰੁਪਏ ਪ੍ਰਤੀ ਸਿਲੰਡਰ ਹੋ ਜਾਵੇਗੀ। ਪੈਟਰੋਲ ਤੇ ਡੀਜ਼ਲ ’ਤੇ ਵੀ ਐਕਸਾਈਜ਼ ਡਿਊਟੀ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਗਈ ਹੈ। ਪੈਟਰੋਲ ’ਤੇ ਐਕਸਾਈਜ਼ ਡਿਊਟੀ 13 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ’ਤੇ 10 ਰੁਪਏ ਕਰ ਦਿੱਤੀ ਗਈ ਹੈ।
ਸਰਕਾਰ ਮੁਤਾਬਕ ਇਸ ਦਾ ਪ੍ਰਾਚੂਨ ਕੀਮਤਾਂ ’ਤੇ ਪ੍ਰਭਾਵ ਨਹੀਂ ਪਵੇਗਾ। ਵਧੀ ਹੋਈ ਐਕਸਾਈਜ਼ ਡਿਊਟੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਦੇ ਵਿਰੁੱਧ ਐਡਜਸਟ ਕੀਤੇ ਜਾਣ ਦੀ ਸੰਭਾਵਨਾ ਹੈ, ਜੋ ਕੌਮਾਂਤਰੀ ਤੇਲ ਕੀਮਤਾਂ ਵਿੱਚ ਗਿਰਾਵਟ ਕਾਰਨ ਜ਼ਰੂਰੀ ਸੀ।