ਯੂ ਪੀ ਆਈ ਸਰਵਿਸ ਦੋ ਹਫਤਿਆਂ ’ਚ ਤੀਜੀ ਵਾਰ ਠੱਪ

0
21

ਮੁੰਬਈ : ਦੇਸ਼ ਵਿੱਚ ਯੂਨੀਫਾਇਡ ਪੇਅਮੈਂਟਸ ਇੰਟਰਫੇਸ (ਯੂ ਪੀ ਆਈ) ਸਰਵਿਸ ਸਨਿੱਚਰਵਾਰ ਠੱਪ ਹੋਣ ਕਾਰਨ ਪੇਟੀਐੱਮ, ਫੋਨਪੇ, ਗੂਗਲ ਪੇ ਨਾਲ ਅਦਾਇਗੀ ਕਰਨ ਵਾਲੇ ਪ੍ਰੇਸ਼ਾਨ ਹੋ ਗਏ।
ਇਸ ਤੋਂ ਪਹਿਲਾਂ 26 ਮਾਰਚ ਤੇ 2 ਅਪ੍ਰੈਲ ਨੂੰ ਵੀ ਅਜਿਹੀ ਸਮੱਸਿਆ ਆਈ ਸੀ। ਜਿਨ੍ਹਾਂ ਕੋਲ ਕੈਸ਼/ ਕਾਰਡ ਨਹੀਂ ਸੀ ਤੇ ਪੈਟਰੋਲ ਪੁਆ ਬੈਠੇ ਸਨ, ਉਹ ਉੱਥੇ ਕਾਫੀ ਖੱਜਲ-ਖੁਆਰ ਹੋਏ। ਛੋਟੇ ਦੁਕਾਨਦਾਰ ਵੀ ਕਾਫੀ ਪ੍ਰੇਸ਼ਾਨ ਹੋਏ ਤੇ ਕਹਿੰਦੇ ਸੁਣੇ ਗਏ ਕਿ ਫਿਰ ਨਕਦੀ ਵੱਲ ਮੁੜਨਾ ਪੈਣਾ।