ਸ਼ਿਮਲਾ : ਕੌਮੀ ਮਾਰਗ 305 ’ਤੇ ਮੰਡੀ ਨੂੰ ਕੁੱਲੂ ਜ਼ਿਲ੍ਹੇ ਨਾਲ ਜੋੜਨ ਵਾਲਾ 1980 ’ਚ ਬਣਿਆ ਪੁਲ ਸਨਿੱਚਰਵਾਰ ਕੁੱਲੂ ਦੇ ਬੰਜਰ ਵਿਖੇ ਤੜਕੇ ਡਿੱਗ ਗਿਆ। ਪੁਲ ਤੋਂ ਲੰਘ ਰਿਹਾ ਟਰੱਕ ਨਦੀ ਵਿੱਚ ਡਿੱਗ ਗਿਆ, ਪਰ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ। ਕੁੱਲੂ ਦੇ ਡੀ ਸੀ ਪੀ ਤੋਰੁਲ ਐੱਸ ਰਵਨੀਸ਼ ਨੇ ਦੱਸਿਆ ਕਿ ਬਦਲਵੇਂ ਰੂਟਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਹਲਕੇ ਵਾਹਨਾਂ ਦੀ ਆਵਾਜਾਈ ਨੂੰ ਛੇਤੀ ਤੋਂ ਛੇਤੀ ਸ਼ੁਰੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਯਾਤਰੀਆਂ ਦੀ ਸਹੂਲਤ ਲਈ ਟਰੈਫਿਕ ਨੂੰ ਪੰਡੋਹ ਰਾਹੀਂ ਮੋੜ ਦਿੱਤਾ ਗਿਆ।