ਵੋਲਵੋ ਪਲਟ ਗਈ

0
16

ਮੰਡੀ : ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇੇ ਸ਼ਿਲਾ ਕਿੱਪਰ ਵਿੱਚ ਐਤਵਾਰ ਵੱਡੇ ਤੜਕੇ ਕੀਰਤਪੁਰ-ਮਨਾਲੀ ਚਹੁੰਮਾਰਗੀ ਸੜਕ ’ਤੇ ਵੋਲਵੋ ਬੱਸ ਪਲਟਣ ਕਰਕੇ 31 ਸਵਾਰੀਆਂ ਜ਼ਖਮੀ ਹੋ ਗਈਆਂ। ਬੱਸ ਮੰਡੀ ਵਾਲੇ ਪਾਸਿਓਂ ਮਨਾਲੀ ਨੂੰ ਜਾ ਰਹੀ ਸੀ। ਮੁੱਢਲੀਆਂ ਰਿਪੋਰਟਾਂ ਮੁਤਾਬਕ ਲੋੜੋਂ ਵੱਧ ਰਫਤਾਰ ਜਾਂ ਤਕਨੀਕੀ ਨੁਕਸ ਕਾਰਨ ਬੱਸ ਪਲਟੀ।
ਰੂਸੀ ਹਮਲੇ ’ਚ 32 ਮੌਤਾਂ
ਕੀਵ : ਯੂਕਰੇਨ ਦੇ ਸੁਮੀ ਸ਼ਹਿਰ ਵਿੱਚ ਐਤਵਾਰ ਰੂਸੀ ਮਿਜ਼ਾਈਲ ਹਮਲੇ ’ਚ ਇੱਕ ਬੱਚੇ ਸਣੇ 32 ਜਣੇ ਮਾਰੇ ਗਏ ਤੇ 7 ਬੱਚਿਆਂ ਸਣੇ 84 ਜਣੇ ਜ਼ਖਮੀ ਹੋ ਗਏ। ਦੋ ਬੈਲਿਸਟਿਕ ਮਿਜ਼ਾਈਲਾਂ ਸਵੇਰੇ 10:15 ਵਜੇ ਸ਼ਹਿਰ ਦੇ ਕੇਂਦਰ ਵਿੱਚ ਉਸ ਵੇਲੇ ਡਿੱਗੀਆਂ ਜਦੋਂ ਲੋਕ ਹਫਤਾਵਾਰੀ ਛੁੱਟੀ ਮਨਾਉਣ ਲਈ ਇਕੱਠੇ ਹੋਏ ਸਨ। ਯੂਕਰੇਨ ਦੇ ਚੈਨਲਾਂ ’ਤੇ ਘਟਨਾ ਵਾਲੀ ਥਾਂ ਤੋਂ ਪੋਸਟ ਕੀਤੇ ਗਏ ਵੀਡੀਓ ਵਿੱਚ ਜ਼ਮੀਨ ’ਤੇ ਖਿੰਡੀਆਂ ਲਾਸ਼ਾਂ ਦਿਖਾਈਆਂ ਗਈਆਂ।