ਬਿਹਾਰ ਦਾ ਟੇਵਾ

0
37

ਪਟਨਾ : ਬਿਹਾਰ ਅਸੈਂਬਲੀ ਚੋਣਾਂ ’ਚ ਛੇ ਕੁ ਮਹੀਨੇ ਰਹਿ ਗਏ ਹਨ। ਸੀ-ਵੋਟਰ ਵੱਲੋਂ ਕੀਤੇ ਗਏ ਨਵੇਂ ਸਰਵੇ ਮੁਤਾਬਕ ਜੇ ਡੀ ਯੂ ਆਗੂ ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਲੋਕਾਂ ਦੀ ਪਹਿਲੀ ਪਸੰਦ ਨਹੀਂ ਰਹੇ ਹਨ। ਰਾਜਦ ਆਗੂ ਤੇਜਸਵੀ ਯਾਦਵ ਦੀ ਲੋਕਪਿ੍ਰਅਤਾ ਵੀ ਘਟੀ ਹੈ, ਜਦਕਿ ਜਨਸੁਰਾਜ ਦੇ ਪ੍ਰਸ਼ਾਂਤ ਕਿਸ਼ੋਰ ਦੀ ਲੋਕਪਿ੍ਰਅਤਾ ਵਧੀ ਹੈ। ਫਰਵਰੀ ਤੇ ਅਪ੍ਰੈਲ ਵਿੱਚ ਕੀਤੇ ਗਏ ਦੋ ਸਰਵੇ ਮੁਤਾਬਕ ਨਿਤੀਸ਼ ਦੀ ਲੋਕਪਿ੍ਰਅਤਾ 18 ਫੀਸਦੀ ਤੋਂ ਘਟ ਕੇ 15 ਫੀਸਦੀ ਰਹਿ ਗਈ ਹੈ। ਤੇਜਸਵੀ ਦੀ 40.6 ਫੀਸਦੀ ਤੋਂ ਘਟ ਕੇ 35.5 ਫੀਸਦੀ ਰਹਿ ਗਈ ਹੈ। ਪ੍ਰਸ਼ਾਂਤ ਦੀ 14.9 ਫੀਸਦੀ ਤੋਂ ਵਧ ਕੇ 17.2 ਫੀਸਦੀ ਹੋ ਗਈ ਹੈ। ਸਰਵੇ ਕਰਨ ਵਾਲੇ ਯਸ਼ਵੰਤ ਦੇਸ਼ਮੁਖ ਮੁਤਾਬਕ ਐੱਨ ਡੀ ਏ ਵੱਲੋਂ ਨਿਤੀਸ਼ ਨੂੰ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣਾ, ਲੋਕਾਂ ਦੀ ਉਨ੍ਹਾ ਦੀ ਸਿਹਤ ਪ੍ਰਤੀ ਚਿੰਤਤ ਹੋਣਾ ਤੇ ਪਿਛਲੇ 10 ਸਾਲਾਂ ਵਿੱਚ ਪਲਟੀਆਂ ਮਾਰਨਾ ਨਿਤੀਸ਼ ਦੀ ਲੋਕਪਿ੍ਰਅਤਾ ਵਿੱਚ ਕਮੀ ਦੇ ਮੁੱਖ ਕਾਰਨ ਹਨ। ਤੇਜਸਵੀ ਦੀ ਲੋਕਪਿ੍ਰਅਤਾ ਵਿੱਚ ਕਮੀ ਦਾ ਕਾਰਨ ਕਾਂਗਰਸ ਵੱਲੋਂ ਸਰਗਰਮੀ ਫੜਨਾ ਹੈ। ਐਤਕੀਂ ਕਾਂਗਰਸ ਬਿਹਾਰ ਵਿੱਚ ਖੱਟੇਗੀ। ਪ੍ਰਸ਼ਾਂਤ ਦੀ ਲੋਕਪਿ੍ਰਅਤਾ ਵਿੱਚ ਵਾਧੇ ਦਾ ਕਾਰਨ ਉਸ ਵੱਲੋਂ ਨਿਤੀਸ਼ ਤੇ ਤੇਜਸਵੀ ਵਿਚਾਲੇ ਖਲਾਅ ਦਾ ਫਾਇਦਾ ਉਠਾਉਣਾ ਹੈ, ਪਰ ਇਹ ਨਹੀਂ ਕਿ ਉਹ ਵੋਟਾਂ ਵਧਾ ਲੈਣਗੇ ਤੇ ਵਧੇਰੇ ਸੀਟਾਂ ਲੈ ਜਾਣਗੇ।