ਚੰਡੀਗੜ੍ਹ : ਪੰਜਾਬ ਪੁਲਸ ਨੇ ਪਿਛਲੇ ਮਹੀਨੇ ਜਲੰਧਰ ਦੇ ਪਿੰਡ ਵਿੱਚ ਯੂਟਿਊਬਰ ਦੇ ਘਰ ’ਤੇ ਗ੍ਰਨੇਡ ਸੁੱਟਣ ਦੇ ਮਾਮਲੇ ’ਚ ਜੰਮੂ-ਕਸ਼ਮੀਰ ਵਿੱਚ ਤਾਇਨਾਤ ਫੌਜੀ ਜਵਾਨ ਸੁਖਚਰਨ ਸਿੰਘ ਨੂੰ ਇੱਕ ਮੁਲਜ਼ਮ ਨੂੰ ਹੱਥਗੋਲਾ ਸੁੱਟਣ ਦੀ ਔਨਲਾਈਨ ਸਿਖਲਾਈ ਦੇਣ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਹੈ। 15 ਅਤੇ 16 ਮਾਰਚ ਦੀ ਦਰਮਿਆਨੀ ਰਾਤ ਨੂੰ ਯੂਟਿਊਬਰ ਰੋਜ਼ਰ ਸੰਧੂ ਦੇ ਘਰ ’ਤੇ ਗ੍ਰਨੇਡ ਸੁੱਟਿਆ ਗਿਆ ਸੀ, ਹਾਲਾਂਕਿ ਉਹ ਫਟਿਆ ਨਹੀਂ। ਜਲੰਧਰ ਦੀ ਕੋਰਟ ਨੇ ਫੌਜੀ ਨੂੰ ਪੰਜ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਗ੍ਰਨੇਡ ਹਮਲੇ ਦੇ ਸੰਬੰਧ ਵਿੱਚ ਹੁਣ ਤੱਕ ਸੱਤ ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ।