ਕਹਿਰ ਵਾਪਰਿਆ

0
27

ਜਲੰਧਰ : ਪ੍ਰਸਿਧ ਲੱਕੀ ਢਾਬਾ ਦੇ ਮਾਲਕ ਬਰਿੰਦਰ ਲੱਕੀ ਦੇ ਘਰ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ, ਜਦ ਸੋਮਵਾਰ ਸਵੇਰੇ ਐੱਸ ਯੂ ਵੀ ਨੇ ਉਨ੍ਹਾ ਦੇ ਇਕਲੌਤੇ ਤਿੰਨ ਸਾਲਾ ਬੇਟੇ ਤਿ੍ਰਪੁਲ ਹੰਸ ਨੂੰ ਕੁਚਲ ਦਿੱਤਾ। ਵਿਆਹ ਦੇ ਅੱਠ ਸਾਲ ਬਾਅਦ ਪੈਦਾ ਹੋਏ ਤਿ੍ਰਪੁਲ ਨੂੰ ਪਰਵਾਰ ਮੁੰਡਨ ਲਈ ਮੰਦਰ ਲਿਜਾਣ ਲਈ ਤਿਆਰ ਹੋ ਰਿਹਾ ਸੀ, ਜਦੋਂ ਐੱਸ ਯੂ ਵੀ ਚਾਲਕ ਕਿਸ਼ਨਪੁਰਾ ਚੌਕ ਨੇੜੇ ਪਹਿਲਾਂ ਇੱਕ ਕੁੱਤੇ ਤੇ ਫਿਰ ਤਿ੍ਰਪੁਲ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ। ਹਾਲਾਂਕਿ ਬਾਅਦ ਵਿੱਚ ਰਾਮਾ ਮੰਡੀ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਹਾਦਸੇ ਤੋਂ ਬਾਅਦ ਉਹ ਤਿ੍ਰਪੁਲ ਨੂੰ ਪਹਿਲਾਂ ਮੈਟਰੋ ਹਸਪਤਾਲ ਲੈ ਕੇ ਗਏ ਤੇ ਬਾਅਦ ਵਿੱਚ ਇਕ ਹੋਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਪਰਵਾਰ ਦੇ ਰਿਸ਼ਤੇਦਾਰ ਸੋਮਨਾਥ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਤਿ੍ਰਪੁਲ ਉਸ ਦੇ ਨਾਲ ਸੀ।