ਤਹਿਰਾਨ : ਈਰਾਨ ਦੀ ਬੰਦਰ ਅੱਬਾਸ ਬੰਦਰਗਾਹ ਕੋਲ ਸਨਿੱਚਰਵਾਰ ਧਮਾਕੇ ਨਾਲ 4 ਲੋਕਾਂ ਦੀ ਮੌਤ ਹੋ ਗਈ ਤੇ 500 ਤੋਂ ਵੱਧ ਜ਼ਖਮੀ ਹੋ ਗਏ। ਸ਼ੁਰੂਆਤੀ ਜਾਂਚ ਮੁਤਾਬਕ ਜਲਣਸ਼ੀਲ ਪਦਾਰਥਾਂ ਦੀ ਸਟੋਰੇਜ ਵਿੱਚ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ। ਧਮਾਕਾ ਬੰਦਰਗਾਹ ਦੇ ਠੀਕ ਬਾਹਰ ਸ਼ਾਹਿਦ ਰਾਜਾਈ ਪੋਰਟ ਦੇ ਸਿਨਾ ਕੰਟੇਨਰ ਯਾਰਡ ਵਿੱਚ ਹੋਇਆ। ਇੱਥੇ ਤੇਲ ਤੇ ਹੋਰ ਪੈਟਰੋ ਕੈਮੀਕਲ ਰੱਖੇ ਜਾਂਦੇ ਹਨ। ਬੰਦਰਗਾਹ ਰਾਜਧਾਨੀ ਤਹਿਰਾਨ ਤੋਂ ਇੱਕ ਹਜ਼ਾਰ ਕਿੱਲੋਮੀਟਰ ਦੂਰ ਹੈ। ਇਹ ਧਮਾਕਾ ਉਦੋਂ ਹੋਇਆ ਹੈ, ਜਦੋਂ ਈਰਾਨੀ ਅਧਿਕਾਰੀ ਨਵੇਂ ਪ੍ਰਮਾਣੂ ਸਮਝੌਤੇ ਲਈ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ।





