16 ਪਾਕਿਸਤਾਨੀ ਯੂਟਿਊਬ ਚੈਨਲ ਬਲੌਕ

0
138

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਦੇ ਮੱਦੇਨਜ਼ਰ 16 ਪਾਕਿਸਤਾਨੀ ਯੂਟਿਊਬ ਚੈਨਲਾਂ ਨੂੰ ਬਲੌਕ ਕਰਾ ਦਿੱਤਾ ਹੈ। ਇਨ੍ਹਾਂ ਵਿੱਚ ਸਾਬਕਾ ਪਾਕਿਸਤਾਨੀ ਕਿ੍ਰਕਟਰ ਸ਼ੋਇਬ ਅਖਤਰ ਅਤੇ ਬਾਸਿਤ ਅਲੀ ਦੇ ਵੀ ਹਨ। ਇਹ ਚੈਨਲ ਭਾਰਤ ਵਿਰੁੱਧ ਪ੍ਰਚਾਰ ਅਤੇ ਦੇਸ਼-ਵਿਰੋਧੀ ਸਮੱਗਰੀ ਪ੍ਰਸਾਰਤ ਕਰ ਰਹੇ ਸਨ। ਇਸ ਤੋਂ ਪਹਿਲਾਂ ਵੀ ਭਾਰਤ ਸਰਕਾਰ ਨੇ ਕਈ ਯੂਟਿਊਬ ਚੈਨਲਾਂ ਅਤੇ ਵੈੱਬਸਾਈਟਾਂ ਨੂੰ ਬਲੌਕ ਕਰਾ ਦਿੱਤਾ ਸੀ, ਜੋ ਫਰਜ਼ੀ ਖਬਰਾਂ ਅਤੇ ਪ੍ਰਚਾਰ ਵਿੱਚ ਸ਼ਾਮਲ ਸਨ।
ਬੀ ਬੀ ਸੀ ਕੋਲ ਪ੍ਰੋਟੈੱਸਟ
ਨਵੀਂ ਦਿੱਲੀ : ਸਰਕਾਰ ਨੇ ਬਿ੍ਰਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀ ਬੀ ਸੀ) ਨੂੰ ਇੱਕ ਰਸਮੀ ਪੱਤਰ ਲਿਖ ਕੇ ਪਹਿਲਗਾਮ ਅੱਤਵਾਦੀ ਹਮਲੇ ਸੰਬੰਧੀ ਉਸ ਇੱਕ ਰਿਪੋਰਟ ’ਚ ਅੱਤਵਾਦੀਆਂ ਨੂੰ ‘ਖਾੜਕੂ’ (ਮਿਲੀਟੈਂਟ) ਕਹਿਣ ’ਤੇ ਭਾਰਤ ਦੀ ਪ੍ਰਤੀਕਿਰਿਆ ਤੋਂ ਜਾਣੂ ਕਰਵਾਇਆ ਹੈ। ਬੀ ਬੀ ਸੀ ਇੰਡੀਆ ਦੇ ਮੁਖੀ ਜੈਕੀ ਮਾਰਟਿਨ ਨੂੰ ਲਿਖੇ ਪੱਤਰ ਵਿੱਚ ਵਿਦੇਸ਼ ਮੰਤਰਾਲੇ ਨੇ 22 ਅਪਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਰਿਪੋਰਟਿੰਗ ਪ੍ਰਤੀ ਦੇਸ਼ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ। ਵਿਦੇਸ਼ ਮੰਤਰਾਲੇ ਦਾ ਵਿਦੇਸ਼ ਪ੍ਰਚਾਰ ਵਿਭਾਗ ਬੀ ਬੀ ਸੀ ਦੀ ਰਿਪੋਰਟਿੰਗ ’ਤੇ ਨਿਗਰਾਨੀ ਰੱਖੇਗਾ।