ਮੁਲਾਜ਼ਮ ਚੌਵੀ ਘੰਟੇ ਆਨ ਰਹਿਣਗੇ

0
125

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਮੋਬਾਇਲ ਫੋਨਾਂ ’ਤੇ ਹਰ ਵੇਲੇ ਉਪਲੱਬਧ ਰਹਿਣ ਦੇ ਹੁਕਮ ਜਾਰੀ ਕੀਤੇ ਹਨ। ਅਮਲਾ ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਅਧੀਨ ਸਕੱਤਰ ਅਤੇ ਉਸ ਤੋਂ ਉੱਚੇ ਦਰਜੇ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਮਾਤਹਿਤ ਕੋਈ ਵੀ ਕਰਮਚਾਰੀ ਦਫਤਰ ਦੇ ਸਮੇਂ ਤੋਂ ਬਾਅਦ ਆਪਣਾ ਫੋਨ ਬੰਦ ਨਾ ਕਰੇ। ਜਨਤਕ ਛੁੱਟੀਆਂ ਦੌਰਾਨ ਵੀ ਫੋਨ ਖੁੱਲ੍ਹੇ ਰੱਖਣ ਦਾ ਹੁਕਮ ਦਿੱਤਾ ਗਿਆ ਹੈ। ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਕਈ ਵਾਰ ਉਨ੍ਹਾਂ ਦੇ ਫੋਨ ਬੰਦ ਹੁੰਦੇ ਹਨ, ਨੈੱਟਵਰਕ ਤੋਂ ਬਾਹਰ ਹੁੰਦੇ ਹਨ ਜਾਂ ਕਾਲਾਂ ਨੂੰ ਕਿਸੇ ਹੋਰ ਨੰਬਰ ’ਤੇ ਡਾਈਵਰਟ ਕੀਤਾ ਗਿਆ ਹੁੰਦਾ ਹੈ। ਇਸ ਕਾਰਨ ਪ੍ਰਸ਼ਾਸਕੀ ਕੰਮ ਪ੍ਰਭਾਵਤ ਹੁੰਦੇ ਹਨ।