ਭਲਵਾਨ ਪੂਜਾ ਦੇ ਪਤੀ ਦੀ ਓਵਰਡੋਜ਼ ਨਾਲ ਮੌਤ

0
364

ਰੋਹਤਕ : ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਦਾ ਤਮਗਾ ਜੇਤੂ ਭਲਵਾਨ ਪੂਜਾ ਦੇ ਪਤੀ ਅਜੈ ਨਾਂਦਲ ਦੀ ਸ਼ਨੀਵਾਰ ਦੇਰ ਰਾਤ ਸ਼ੱਕੀ ਹਾਲਤ ’ਚ ਮੌਤ ਹੋ ਗਈ, ਜਦਕਿ ਉਸ ਦੋ ਸਾਥੀ ਭਲਵਾਨਾਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੂੰ ਇਲਾਜ ਲਈ ਦਿੱਲੀ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਭਲਵਾਨ ਕਥਿਤ ਤੌਰ ’ਤੇ ਨਸ਼ੇ ’ਚ ਸਨ। ਪੁਲਸ ਨੇ ਅਜੈ ਦੇ ਪਿਤਾ ਦੇ ਬਿਆਨ ’ਤੇ ਸਾਥੀ ਭਲਵਾਨ ਰਵੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਦੂਜਾ ਸਾਥੀ ਸੋਨੂੰ ਉਰਫ ਲੁੱਕਾ ਹੈ। ਪੁਲਸ ਮੁਤਾਬਕ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ। ਪੁਲਸ ਅਨੁਸਾਰ ਪਿੰਡ ਗੜ੍ਹੀ ਬੋਹੜ ਦਾ ਰਹਿਣ ਵਾਲਾ ਅਜੈ ਨਾਂਦਲ ਸ਼ਨੀਵਾਰ ਸ਼ਾਮ ਘਰੋਂ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿਚ ਗਿਆ ਸੀ। ਸ਼ਾਮ ਨੂੰ ਪਰਵਾਰ ਵਾਲਿਆਂ ਨੂੰ ਸੂਚਨਾ ਮਿਲੀ ਕਿ ਅਜੈ ਨੂੰ ਬੇਹੋਸ਼ੀ ਦੀ ਹਾਲਤ ’ਚ ਦਿੱਲੀ ਬਾਈਪਾਸ ਸਥਿਤ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।

LEAVE A REPLY

Please enter your comment!
Please enter your name here